Site icon TV Punjab | Punjabi News Channel

ਅੱਜ ਅੰਮ੍ਰਿਤਸਰ ਆਉਣਗੇ ਰਾਹੁਲ ਗਾਂਧੀ , ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ, ਗੁਰਜੀਤ ਔਜਲਾ ਲਈ ਕਰਨਗੇ ਪ੍ਰਚਾਰ

FacebookTwitterWhatsAppCopy Link

ਡੈਸਕ- ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਸ਼ਾਮ 4 ਵਜੇ ਪੰਜਾਬ ਪਹੁੰਚ ਜਾਣਗੇ। ਦਿੱਲੀ-ਹਰਿਆਣਾ ਸਣੇ ਦੇਸ਼ ਵਿਚ 6ਵੇਂ ਫੇਜ਼ ਦੀ ਚੋਣ ਪ੍ਰਕਿਰਿਆ ਸੰਪੰਨ ਹੋਣ ਦੇ ਬਾਅਦ ਹੁਣ ਵੱਡੇ ਨੇਤਾਵਾਂ ਨੇ ਪੰਜਾਬ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਦੋ ਦਿਨਾ ਦੌਰਾ ਪੂਰਾ ਹੋ ਗਿਆ ਜਿਸ ਦੇ ਬਾਅਦ ਹੁਣ ਰਾਹੁਲ ਗਾਂਧੀ ਪੰਜਾਬ ਵਿਚ ਤਿੰਨ ਰੈਲੀਆਂ ਕਰਨਗੇ। ਸਭ ਤੋਂ ਪਹਿਲਾਂ ਰਾਹੁਲ ਗਾਂਧੀ ਗੋਲਡਨ ਟੈਂਪਲ ਨਤਮਸਤਕ ਹੋਣਗੇ।

ਰਾਹੁਲ ਗਾਂਧੀ ਅੰਮ੍ਰਿਤਸਰ ਵਿਚ ਪਹੁੰਚ ਕੇ ਪਾਰਟੀ ਉਮੀਦਵਾਰ ਤੇ ਮੌਜੂਦਾ ਸਾਂਸਦ ਗੁਰਜੀਤ ਔਜਲਾ ਦੇ ਹੱਕ ਵਿਚ ਪ੍ਰਚਾਰ ਕਰਨਗੇ। ਮੀਰਾਂਕੋਟ ਵਿਚ ਉਨ੍ਹਾਂ ਲਈ ਪੰਡਾਲ ਸਜਾਇਆ ਗਿਆ ਹੈ। ਲਗਭਗ 20,000 ਲੋਕਾਂ ਦੇ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੀ ਅਲਰਟ ‘ਤੇ ਹੈ।

Exit mobile version