ਭਲਕੇ ਸਿੱਧੂ ਮੂਸਾਵਾਲਾ ਦੇ ਘਰ ਆਉਣਗੇ ਰਾਹੁਲ ਗਾਂਧੀ

ਜਲੰਧਰ- ਆਲ ਇੰਡੀਆ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੱਲ੍ਹ ਪੰਜਾਬ ਆ ਰਹੇ ਹਨ । ਇਸ ਦੌਰਾਨ ਉਹ ਪੰਜਾਬੀ ਗਾਇਕ ਅਤੇ ਮਰਹੂਮ ਕਾਂਗਰਸੀ ਨੇਤਾ ਸਿੱਧੂ ਮੁਸੇਵਾਲਾ ਦੇ ਘਰ ਜਾਣਗੇ ।ਰਾਹੁਲ ਇਸ ਦੌਰਾਨ ਪੀੜਤ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕਰਣਗੇ ।

ਇਸਤੋਂ ਪਹਿਲਾਂ ਸਸਕਾਰ ਦੌਰਾਨ ਵੀ ਕਾਂਗਰਸ ਦੇ ਪੰਜਾਬ ਪ੍ਰਭਾਰੀ ਹਰੀਸ਼ ਚੋਧਰੀ ਸਮੇਤ ਕਾਂਗਰਸ ਦੇ ਕਈ ਨੇਤਾ ਮੌਜੂਦ ਸਨ । ਇੱਥੇ ਇਹ ਵੀ ਦੱਸ ਦਈਏ ਕਿ ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੀ ਮੂਸੇਵਾਲਾ ਨੂੰ ਸਿਆਸਤ ਚ ਲੈ ਕੇ ਆਏ ਸਨ ।ਪੰਜਾਬ ਚ ਸਿੱਧੂ ਦੀ ਅਂਟਰੀ ਤੋਂ ਬਾਅਦ ਮੂਸੇਵਾਲਾ ਨੂੰ ਦਿੱਲੀ ਲਿਜਾ ਕੇ ਰਾਹੁਲ ਗਾਂਧੀ ਨਾਲ ਵੀ ਮਿਲਵਾਇਆ ਗਿਆ ਸੀ ।

ਇਸ ਤੋਂ ਪਹਿਲਾਂ ਪੀੜਤ ਪਰਿਵਾਰ ਕੇਂਦਰੀ ਮੰਤਰੀ ਭਾਜਪਾ ਨੇਤਾ ਅਮਿਤ ਸ਼ਾਹ ,ਗਜੇਂਦਰ ਸ਼ੇਖਾਵਤ ਸਮੇਤ ਵੱਖ ਵੱਖ ਪਾਰਟੀਆਂ ਦੇ ਅਹਿਮ ਨੇਤਾਵਾਂ ਨਾਲ ਮੁਲਾਕਾਤ ਕਰ ਚੁੱਕਾ ਹੈ ।