WTC Final Weather Report: ਭਾਰਤ ਅਤੇ ਆਸਟਰੇਲੀਆ ਵਿਚਾਲੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ 7 ਜੂਨ ਤੋਂ ਲੰਡਨ ਦੇ ਓਵਲ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਲਗਾਤਾਰ ਦੂਜੀ ਵਾਰ ਡਬਲਯੂਟੀਸੀ ਫਾਈਨਲ ਵਿੱਚ ਥਾਂ ਬਣਾਈ ਹੈ। ਪਿਛਲੀ ਵਾਰ ਭਾਰਤ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਵਾਰ ਆਸਟ੍ਰੇਲੀਆ ਦੇ ਖਿਲਾਫ ਟੀਮ ਇੰਡੀਆ ਕਿਸੇ ਵੀ ਕੀਮਤ ‘ਤੇ ਟਰਾਫੀ ‘ਤੇ ਕਬਜ਼ਾ ਕਰਨਾ ਚਾਹੇਗੀ। ਇਸ ਦੇ ਨਾਲ ਹੀ ਇਸ ਖਿਤਾਬੀ ਮੈਚ ‘ਤੇ ਮੀਂਹ ਦੇ ਕਾਲੇ ਬੱਦਲ ਛਾਏ ਹੋਏ ਨਜ਼ਰ ਆ ਰਹੇ ਹਨ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਡਰਾਅ ਹੋ ਜਾਂਦਾ ਹੈ ਜਾਂ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਟਰਾਫੀ ਦਾ ਜੇਤੂ ਕੌਣ ਹੋਵੇਗਾ?
WTC ਫਾਈਨਲ ‘ਤੇ ਮੀਂਹ ਦਾ ਖ਼ਤਰਾ!
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਖਿਤਾਬੀ ਮੈਚ ਲੰਡਨ ਦੇ ਓਵਲ ਮੈਦਾਨ ‘ਤੇ ਖੇਡਿਆ ਜਾਣਾ ਹੈ। ਫਾਈਨਲ ਮੈਚ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦੇ ਚੌਥੇ ਦਿਨ ਮੀਂਹ ਪੈ ਸਕਦਾ ਹੈ। ਮੈਚ ਦੇ ਚੌਥੇ ਦਿਨ ਲੰਡਨ ‘ਚ ਲਗਭਗ 60 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਕੀ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦੇ ਨਾਲ ਹੀ 12 ਜੂਨ ਨੂੰ ਰਿਜ਼ਰਵ ਡੇਅ ਵਜੋਂ ਰੱਖਿਆ ਗਿਆ ਹੈ। ਜੇਕਰ ਚੌਥੇ ਦਿਨ ਮੀਂਹ ਪੈਂਦਾ ਹੈ ਤਾਂ ਖ਼ਿਤਾਬੀ ਮੈਚ ਦਾ ਫ਼ੈਸਲਾ ਰਿਜ਼ਰਵ ਦਿਨ ‘ਤੇ ਹੋ ਸਕਦਾ ਹੈ।
ਪਿਛਲੇ ਸੀਜ਼ਨ ਵਿੱਚ ਵੀ ਮੀਂਹ ਨੇ ਖੇਡ ਨੂੰ ਵਿਗਾੜ ਦਿੱਤਾ ਸੀ
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੀਜ਼ਨ ਯਾਨੀ 2021 ਵਿੱਚ ਖੇਡੀ ਗਈ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿੱਚ ਵੀ ਮੀਂਹ ਨੇ ਖੇਡ ਖਰਾਬ ਕਰ ਦਿੱਤੀ ਸੀ। ਫਿਰ ਰਿਜ਼ਰਵ ਡੇਅ ਸਮੇਤ ਕੁੱਲ ਚਾਰ ਦਿਨਾਂ ਦੀ ਖੇਡ ਹੀ ਖੇਡੀ ਜਾ ਸਕਦੀ ਸੀ। ਮੀਂਹ ਕਾਰਨ ਦੋ ਦਿਨਾਂ ਤੱਕ ਇਕ ਵੀ ਗੇਂਦ ਨਹੀਂ ਸੁੱਟੀ ਗਈ, ਜਿਸ ਕਾਰਨ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜੇਕਰ ਫਾਈਨਲ ਡਰਾਅ ਹੋ ਜਾਂਦਾ ਹੈ ਜਾਂ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਕੌਣ ਜੇਤੂ ਹੋਵੇਗਾ?
ਜੇਕਰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਫਾਈਨਲ ਮੈਚ ਡਰਾਅ ਜਾਂ ਰੱਦ ਹੁੰਦਾ ਹੈ ਤਾਂ ਦੋਵੇਂ ਟੀਮਾਂ ਸਾਂਝੇ ਤੌਰ ‘ਤੇ ਟਰਾਫੀ ਜਿੱਤਣਗੀਆਂ। ਆਈਸੀਸੀ ਦੇ ਨਿਯਮਾਂ ਮੁਤਾਬਕ ਜੇਕਰ ਚੈਂਪੀਅਨਸ਼ਿਪ ਜਾਂ ਟੂਰਨਾਮੈਂਟ ਦਾ ਫਾਈਨਲ ਮੈਚ ਮੀਂਹ ਦੀ ਭੇਟ ਚੜ੍ਹ ਜਾਂਦਾ ਹੈ ਤਾਂ ਦੋਵੇਂ ਟੀਮਾਂ ਸਾਂਝੀਆਂ ਜੇਤੂ ਮੰਨੀਆਂ ਜਾਂਦੀਆਂ ਹਨ।