ਚੰਡੀਗੜ੍ਹ- ਵੱਖ ਵੱਖ ਮਾਮਲਿਆਂ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਸਾਧ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਇੱਕ ਹੋਰ ਸੂਵਿਧਾ ਦੇ ਦਿੱਤੀ ਹੈ.ਬਾਬੇ ਨੂੰ ਭਾਜਪਾ ਦੀ ਹਰਿਆਣਾ ਸਰਕਾਰ ਨੇ ਜੈੱਡ ਪਲੱਸ ਸੁਰੱਖਿਆ ਦੇ ਦਿੱਤੀ ਹੈ.ਖੱਟਰ ਸਰਕਾਰ ਦਾ ਕਹਿਣਾ ਹੈ ਕਿ ਬਾਬੇ ਨੂੰ ਖਾਲਿਸਤਾਨੀਆਂ ਤੋਂ ਜਾਨ ਦਾ ਖਤਰਾ ਹੈ,ਇਸ ਲਈ ਉਨ੍ਹਾਂ ਦੀ ਸੁਰੱਖਿਆ ਵਧਾਈ ਗਈ ਹੈ.
ਸੁਨਾਰੀਆ ਜੇਲ੍ਹ ਚ ਬੰਦ ਬਾਬਾ ਰਾਮ ਰਹੀਮ ਨੂੰ ਪਿਛਲੇ ਹਫਤੇ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ.ਸਿਆਸੀ ਧਿਰਾਂ ਨੇ ਇਸ ਨੂੰ ਭਾਜਪਾ ਦੀ ਸਾਜਿਸ਼ ਕਰਾਰ ਦਿੱਤਾ ਸੀ.ਇਲਜ਼ਾਮ ਸੀ ਕਿ ਪੰਜਾਬ ਦੀਆਂ ਚੋਣਾ ਚ ਪ੍ਰਭਾਅ ਬਨਾਉਣ ਅਤੇ ਡੇਰਾ ਵੋਟ ਹਾਸਿਲ ਕਰਨ ਲਈ ਬਾਬੇ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਹੈ.ਹਰਿਆਣਾ ਦੀ ਖੱਟਰ ਸਰਕਾਰ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਨਕਾਰ ਰਹੀ ਹੈ.ਤੁਨ੍ਹਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਕਨੂੰਨ ਅਤੇ ਨਿਯਮਾਂ ਦੇ ਮੁਤਾਬਿਕ ਹੀ ਫਰਲੋ ਦਿੱਤੀ ਗਈ ਹੈ.ਹੁਣ ਸੁਰੱਖਿਆ ਦਿੱਤੇ ਜਾਣ ‘ਤੇ ਬਾਬੇ ਦੀ ਫਰਲੋ ਦੀ ਮੁੱਦਾਤ ਫਿਰ ਤੋਂ ਗਰਮਾ ਗਿਆ ਹੈ.