ਵੱਡੀ ਖ਼ਬਰ: ਰਾਮ ਰਹੀਮ ਨੂੰ ਮਿਲੀ ਪੈਰੋਲ, ਜੇਲ੍ਹ ‘ਚੋਂ ਆਇਆ ਬਾਹਰ

ਟੀਵੀ ਪੰਜਾਬ ਬਿਊਰੋ:ਬਲਾਤਕਾਰ ਅਤੇ ਕਤਲ ਮਾਮਲੇ ‘ਚ  ਉਮਰਕੈਦ ਕੱਟ ਰਹੇ ਸਰਸੇ ਵਾਲੇ ਸਾਧ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਅਦਾਲਤ ਵੱਲੋਂ ਉਸ ਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ ਬੀਤੀ 20 ਮਈ ਦੀ ਰਾਤ ਨੂੰ ਹੀ ਜੇਲ੍ਹ ਤੋਂ ਬਾਹਰ ਆ ਗਿਆ ਸੀ ਅਤੇ ਗੁੜਗਾਓਂ ‘ਚ ਆਪਣੀ ਮਾਂ ਨੂੰ ਮਿਲਣ ਲਈ ਰਵਾਨਾ ਹੋ ਗਿਆ ਸੀ। ਇਸ ਦੌਰਾਨ ਵੀ ਰਾਮ ਰਹੀਮ ਪੁਲਿਸ ਕਸਟਡੀ ‘ਚ ਹੀ ਰਹੇਗਾ।