ਛਿੰਦਵਾੜਾ – ਜਬਰ ਜਨਾਹ ਦੀ ਸ਼ਿਕਾਇਤ ਕਰਨ ਥਾਣੇ ਆਈ ਨਾਬਾਲਿਗ਼ਾ ਨੇ ਅੱਜ ਜ਼ਿਲ੍ਹੇ ਦੇ ਕੁੰਡੀਪੁਰਾ ਥਾਣੇ ਵਿਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਨਾਬਾਲਿਗ਼ਾ ਨੂੰ ਜਣੇਪਾ ਪੀੜਾ ਹੋਣ ’ਤੇ ਥਾਣਾ ਇੰਚਾਰਜ ਪੂਰਵਾ ਚੌਰਸੀਆ, ਇਕ ਮਹਿਲਾ ਪੁਲਿਸ ਮੁਲਾਜ਼ਮ ਤੇ ਹੋਰ ਔਰਤਾਂ ਨੇ ਥਾਣੇ ਵਿਚ ਹੀ ਜਣੇਪਾ ਕਰਵਾ ਦਿੱਤਾ । ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਦੋਸ਼ੀ ਨੌਜਵਾਨ ਆਕਾਸ਼ ਯੁਵਨਾਤੀ ਖ਼ਿਲਾਫ਼ ਜਬਰ ਜਨਾਹ ਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਜਬਰ ਜਨਾਹ ਦੀ ਸ਼ਿਕਾਇਤ ਲੈ ਕੇ ਆਈ ਨਾਬਾਲਿਗ਼ਾ ਨੇ ਥਾਣੇ ’ਚ ਦਿੱਤਾ ਬੱਚੇ ਨੂੰ ਜਨਮ
