TV Punjab | Punjabi News Channel

ਪਹਿਲਾਂ ਲਗਵਾਇਆ ਚਿੱਟਾ, ਫਿਰ ਅਸ਼ਲੀਲ ਫਿਲਮ ਬਣਾ ਕੇ ਕੀਤਾ ਲੜਕੀ ਨੂੰ ਬਲੈਕਮੇਲ

FacebookTwitterWhatsAppCopy Link

ਡੈਸਕ- ਲੁਧਿਆਣਾ ‘ਚ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਆਪਣੇ ਪਿਤਾ ਨਾਲ ਕੰਮ ਕਰਨ ਵਾਲੇ ਨੌਜਵਾਨ ਨੇ ਪਹਿਲਾਂ ਨਾਬਾਲਿਗ ਨੂੰ ਚਿੱਟੇ ਦਾ ਨਸ਼ਾ ਕਰਵਾਇਆ, ਫਿਰ ਬੇਹੋਸ਼ ਹੋਕੇ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਮਾਮਲੇ ਵਿੱਚ ਥਾਣਾ ਹੈਬੋਵਾਲ ਦੀ ਪੁਲਿਸ ਨੇ ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਹੈ। ਮੁਲਜ਼ਮ ਦੀ ਪਛਾਣ ਅਭਿਸ਼ੇਕ ਕੁਮਾਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੇ ਇਕ ਔਰਤ ਨਾਲ ਸਬੰਧ ਸਨ, ਜਿਸ ਕਾਰਨ ਉਕਤ ਪੀੜਤਾ ਦਾ ਜਨਮ ਹੋਇਆ, ਜਿਸ ਤੋਂ ਬਾਅਦ ਉਸ ਦੀ ਮਾਂ ਦੀ ਮੌਤ ਹੋ ਗਈ ਪਰ ਉਸ ਨੇ ਆਪਣੀ ਧੀ ਵਾਂਗ ਪੀੜਤਾ ਦਾ ਪਾਲਣ ਪੋਸ਼ਣ ਕੀਤਾ। ਸਾਰੇ ਬਿਹਾਰ ਵਿੱਚ ਇੱਕ ਫਲੈਟ ਵਿੱਚ ਰਹਿੰਦੇ ਸਨ। ਪਤੀ ਠੇਕੇਦਾਰ ਸੀ, ਜਿਸ ਕਾਰਨ ਉਕਤ ਦੋਸ਼ੀ ਉਸ ਨਾਲ ਕੰਮ ਕਰਦਾ ਸੀ, ਜੋ ਕਿ ਖੁਦ ਵੀ ਨਸ਼ੇ ਦਾ ਆਦੀ ਸੀ ਅਤੇ ਬਾਅਦ ‘ਚ ਉਸ ਦੀ ਲੜਕੀ ਨੂੰ ਇਸ ਦਾ ਆਦੀ ਕਰਵਾ ਦਿੱਤਾ। ਜਿਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਜ਼ੀਰੋ ਐਫ.ਆਈ.ਆਰ ਦਰਜ ਕਰ ਲਈ ਹੈ।

Exit mobile version