ਸੋਨੀਆ ਗਾਂਧੀ ਦੇ ਡੈਮੇਜ਼ ਕੰਟਰੋਲ ‘ਚ ਸੁਨੀਲ ਜਾਖੜ ਦਾ ਅੜਿੰਗਾ

ਜਲੰਧਰ- ਪੰਜ ਰਾਜਾ ਚ ਕਰਾਰੀ ਹਾਰ ਅਤੇ ਕਾਂਗਰਸ ਪਾਰਟੀ ਦੇ ਲਗਾਤਾਰ ਘੱਟ ਰਹੇ ਅਧਾਰ ਤੋਂ ਬਾਅਦ ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਮੁੜ ਤੋਂ ਕਮਾਨ ਸਾਂਭੀ ਗਈ ਹੈ ।ਸੋਨੀਆ ਵਲੋਂ ਕਾਂਗਰਸ ਦੇ ਨਾਰਾਜ਼ ਧੜੇ ਜੀ-23 ਨਾਲ ਮੁਲਾਕਾਤ ਕਰਨ ਦੀਆਂ ਖਬਰਾਂ ਦੇ ਵਿੱਚਕਾਰ ਪੰਜਾਬ ਤੋਂ ਵੱਡਾ ਇਤਰਾਜ਼ ਸਾਹਮਨੇ ਆਇਆ ਹੈ । ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਨੀਆ ਗਾਂਧੀ ਦੇ ਇਸ ਕਦਮ ‘ਤੇ ਸਵਾਲ ਚੁੱਕੇ ਹਨ ।

ਸੁਨੀਲ ਜਾਖੜ ਨੇ ਇਕ ਟਵੀਟ ਕਰਕੇ ਲਿਖਿਆ ਹੈ ਕਿ ‘ਝੁੱਕ ਕਰ ਸਲਾਮ ਕਰਨੇ ਮੇਂ ਕਿਆ ਹਰਜ਼ ਹੈ ਮਗਰ , ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ’ । ਸਾਫ ਹੈ ਕਿ ਜਾਖੜ ਇਨ੍ਹਾਂ ਨਾਰਾਜ਼ ਨੇਤਾਵਾਂ ਨੂੰ ਮਨਾਉਣ ਦੀ ਕਵਾਇਦ ਤੋਂ ਖੁਸ਼ ਨਹੀਂ ਹਨ.ਉਨ੍ਹਾਂ ਦਾ ਕਹਿਣਾ ਹੈ ਕਿ ਮਨਾਉਣ ਦੀ ਪ੍ਰਕ੍ਰਿਆ ਇਦਾਂ ਵੀ ਨਾ ਲੱਗੇ ਕਿ ਤੁਸੀਂ ਪੂਰੇ ਹੀ ਦਬਾਅ ਹੇਠ ਆ ਗਏ ਹੋ ।

ਸੁਨੀਲ ਜਾਖੜ ਵਲੋਂ ਬੀਤੇ ਕੁੱਝ ਮਹੀਨਿਆਂ ਤੋਂ ਕੀਤੀ ਜਾ ਰਹੀ ਸਿਆਸਤ ਸਮਝ ਤੋਂ ਪਰੇ ਜਾਪ ਰਹੀ ਹੈ ।ਮੁੱਖ ਮੰਤਰੀ ਨਾ ਬਣਾਏ ਜਾਣ ‘ਤੇ ਜਿੱਥੇ ਉਨ੍ਹਾਂ ਪਹਿਲਾਂ ਕੁੱਝ ਸਥਾਣਕ ਨੇਤਾਵਾਂ ਖਿਲਾਫ ਆਵਾਜ਼ ਚੁੱਕੀ ।ਫਿਰ ਉਨ੍ਹਾਂ ਹਾਈਕਮਾਨ ‘ਤੇ ਟਕਸਾਲੀ ਨੇਤਾਵਾਂ ਦੀ ਹੋ ਰਹੀ ਦੁਰਦਸ਼ਾ ‘ਤੇ ਸਵਾਲ ਚੁੱਕੇ ਸਨ । ਸਰਗਰਮ ਸਿਆਸਤ ਤੋਂ ਆਪਣੇ ਆਪ ਨੂੰ ਅੱਡ ਕਹਿਣ ਵਾਲੇ ਜਾਖੜ ਨੇ ਹੁਣ ਕੇਂਦਰੀ ਘਟਨਾਕ੍ਰਮ ਚ ਦਖਲ ਦੇ ਕੇ ਸੋਨੀਆ ਗਾਂਧੀ ਨੂੰ ਸ਼ੀਸ਼ਾ ਵਿਖਾੳਣੁ ਦੀ ਕੋਸ਼ਿਸ਼ ਕੀਤੀ ਹੈ ।

ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕਾਂਗਰਸ ਦੇ ਨਾਰਾਜ਼ ਟਕਸਾਲੀ ਨੇਤਾਵਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਜਿਸਦੇ ਤਹਿਤ ਪੰਜਾਬ ਤੋਂ ਲੋਕ ਸਭਾ ਸਾਂਸਦ ਮਨੀਸ਼ ਤਿਵਾੜੀ ਨਾਲ ਮੁਲਾਕਾਤ ਵੀ ਸ਼ਾਮਿਲ ਹੈ ।