ਨਵੀਂ ਦਿੱਲੀ- ਲਗਾਤਾਰ ਵੱਧ ਰਹੀ ਮਹਿੰਗਾਈ ਤੋਂ ਆਮ ਆਦਮੀ ਨੂੰ ਰਾਹਤ ਮਿਲਣ ਜਾ ਰਹੀ ਹੈ । LPG ਸਿਲੰਡਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਅੱਜ ਵਪਾਰਕ LPG ਸਿਲੰਡਰ (19 ਕਿਲੋ) ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 36 ਰੁਪਏ ਸਸਤਾ ਹੋ ਗਈ ਹੈ। ਇਹ ਕੀਮਤਾਂ ਦਿੱਲੀ, ਮੁੰਬਈ ਤੋਂ ਲੈ ਕੇ ਚੇਨਈ ਅਤੇ ਦੇਸ਼ ਦੇ ਹੋਰ ਸਾਰੇ ਸ਼ਹਿਰਾਂ ‘ਤੇ ਲਾਗੂ ਹੋ ਗਈਆਂ ਹਨ।
ਵਪਾਰਕ ਸਿਲੰਡਰਾਂ ‘ਤੇ LPG ਸਿਲੰਡਰ ‘ਚ ਰਾਹਤ ਦਿੱਤੀ ਗਈ ਹੈ। ਇੰਡੀਅਨ ਆਇਲ ਵੱਲੋਂ ਜਾਰੀ ਕੀਤੇ ਗਏ ਨਵੇਂ ਰੇਟ ਮੁਤਾਬਕ ਹੁਣ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 1976.50 ਰੁਪਏ ਵਿੱਚ ਮਿਲੇਗਾ। ਪਹਿਲਾਂ ਸਿਲੰਡਰ ਦੀ ਕੀਮਤ 2012.50 ਰੁਪਏ ਸੀ। ਪਿਛਲੀ ਵਾਰ ਕੀਮਤ ਵਿੱਚ ਕਟੌਤੀ 6 ਜੁਲਾਈ ਨੂੰ ਕੀਤੀ ਗਈ ਸੀ। ਫਿਰ ਕਮਰਸ਼ੀਅਲ ਸਿਲੰਡਰ ਦੀ ਕੀਮਤ 2021 ਰੁਪਏ ਤੋਂ ਘਟਾ ਕੇ 2012 ਰੁਪਏ ਕਰ ਦਿੱਤੀ ਗਈ ਸੀ।