ਮੋਹਾਲੀ ਦੇ IS ਬਿੰਦਰਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ, ਜਿਸ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਦਿਨ ਭਾਰਤੀ ਟੀਮ ਸ਼੍ਰੀਲੰਕਾ ‘ਤੇ ਦਬਾਅ ਬਣਾਉਣ ਉਤਰੀ ਹੈ। ਟੀਮ ਇੰਡੀਆ ਨੂੰ ਓਪਨਿੰਗ ਜੋੜੀ ਤੋਂ ਸ਼ਾਨਦਾਰ ਸ਼ੁਰੂਆਤ ਮਿਲੀ। ਰੋਹਿਤ ਸ਼ਰਮਾ (29) ਅਤੇ ਮਯੰਕ ਅਗਰਵਾਲ (33) ਨੇ ਪਹਿਲੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ 80 ਦੇ ਸਕੋਰ ਤੱਕ ਸਲਾਮੀ ਬੱਲੇਬਾਜ਼ਾਂ ਦਾ ਵਿਕਟ ਗੁਆ ਦਿੱਤਾ ਸੀ, ਜਿਸ ਤੋਂ ਬਾਅਦ ਵਿਰਾਟ ਕੋਹਲੀ ਦੇ ਨਾਲ ਹਨੁਮਾ ਵਿਹਾਰੀ ਨੇ ਟੀਮ ਦੀ ਕਮਾਨ ਸੰਭਾਲੀ।
ਵਿਰਾਟ ਕੋਹਲੀ ਅਤੇ ਹਨੁਮਾ ਵਿਹਾਰੀ ਵਿਚਾਲੇ ਤੀਜੇ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਹੋਈ। ਕੋਹਲੀ ਨੇ 45 ਦੌੜਾਂ ਬਣਾਈਆਂ, ਜਦਕਿ ਹਨੁਮਾ 58 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਭਾਰਤ ਲਈ ਇਕ ਹੋਰ ਮਜ਼ਬੂਤ ਸਾਂਝੇਦਾਰੀ ਦੇਖਣ ਨੂੰ ਮਿਲੀ।
ਰਿਸ਼ਭ ਪੰਤ ਨੇ ਰਵਿੰਦਰ ਜਡੇਜਾ ਦੇ ਨਾਲ ਮਿਲ ਕੇ ਛੇਵੇਂ ਵਿਕਟ ਲਈ 104 ਦੌੜਾਂ ਜੋੜ ਕੇ ਟੀਮ ਇੰਡੀਆ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਪੰਤ ਆਪਣੇ 5ਵੇਂ ਅੰਤਰਰਾਸ਼ਟਰੀ ਸੈਂਕੜੇ ਤੋਂ ਸਿਰਫ਼ 4 ਦੌੜਾਂ ਦੂਰ ਸਨ। ਉਸ ਨੇ 97 ਗੇਂਦਾਂ ‘ਚ 4 ਛੱਕਿਆਂ ਅਤੇ 9 ਚੌਕਿਆਂ ਦੀ ਮਦਦ ਨਾਲ 96 ਦੌੜਾਂ ਬਣਾਈਆਂ।
ਭਾਰਤ ਬਨਾਮ ਸ਼੍ਰੀਲੰਕਾ ਪਲੇਇੰਗ ਇਲੈਵਨ
ਇੰਡੀਆ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਡਬਲਯੂ ਕੇ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ।
ਸ਼੍ਰੀਲੰਕਾ ਪਲੇਇੰਗ ਇਲੈਵਨ: ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਨੇ, ਪਥੁਮ ਨਿਸਾਂਕਾ, ਚਰਿਤ ਅਸਲੰਕਾ, ਐਂਜੇਲੋ ਮੈਥਿਊਜ਼, ਧਨੰਜਯਾ ਡੀ ਸਿਲਵਾ, ਨਿਰੋਸ਼ਨ ਡਿਕਵੇਲਾ (ਵਿਕੇਟ), ਸੁਰੰਗਾ ਲਕਮਲ, ਵਿਸ਼ਵਾ ਫਰਨਾਂਡੋ, ਲਸਿਥ ਏਮਬੁਲਡੇਨੀਆ, ਲਾਹਿਰੂ ਕੁਮਾਰਾ।