ਨਵੀਂ ਦਿੱਲੀ- ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਸ਼੍ਰੌਮਣੀ ਅਕਾਲੀ ਦਲ ੳਤੇ ਬਾਦਲ ਪਰਿਵਾਰ ਦਾ ਸਿਆਸੀ ਮੁਹਰਾ ਹੈ । ਸੱਤਾ ਚ ਵਾਪਸੀ ਲਈ ਬਾਦਲ ਪਰਿਵਾਰ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਅੱਗੇ ਕੀਤਾ ਗਿਆ ਹੈ । ਜਥੇਦਾਰ ਅਤੇ ਅੰਮ੍ਰਿਤਪਾਲ ਬਾਦਲ ਪਰਿਵਾਰ ਦੇ ਹੱਥਾਂ ਚ ਖੇਡ ਰਹੇ ਹਨ ।ਅੰਮ੍ਰਿਤਪਾਲ ਸਿੰਘ ਖਿਲਾਫ ਭੜਾਸ ਕੱਢਦਿਆਂ ਬਿੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਧਰਮ ਦੀ ਆੜ ਚ ਸਿੱਖ ਨੌਜਵਾਨਾਂ ਨੂੰ ਬਰਗਲਾ ਰਿਹਾ ਹੈ ।
ਅੰਮ੍ਰਿਤਪਾਲ ਸਿੰਘ ਨੂੰ ਸਿਆਸੀ ਮੁਹਰਾ ਦੱਸਦਿਆਂ ਬਿੱਟੂ ਨੇ ਕਿਹਾ ਕਿ ਧਿਆਨ ਦੇਣ ਦੀ ਲੋੜ ਹੈ ਕਿ ਅੰਮ੍ਰਿਤਪਾਲ ਦੀ ਫਰਾਰੀ ਤੋਂ ਬਾਅਦ ਕਿਵੇਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਬਦਲ ਗਏ । ਅਕਾਲੀ ਦਲ ਨੇ ਹੀ ਸੱਭ ਤੋਂ ਪਹਿਲਾਂ ਆਪਰੇਸ਼ਨ ਅੰਮ੍ਰਿਤਪਾਲ ਦਾ ਵਿਰੋਧ ਕੀਤਾ । ਜਦਕਿ ਸਾਰੀ ਸਿਆਸੀ ਪਾਰਟੀਆਂ ਅਤੇ ਅਮਨ ਪਸੰਦ ਲੋਕ ਇਸਨੂੰ ਜਾਇਜ਼ ਕਦਮ ਦੱਸ ਰਹੇ ਹਨ ।ਸੁਖਬੀਰ ਬਾਦਲ ਵਲੋਂ ਆਪਰੇਸ਼ਨ ਅੰਮ੍ਰਿਤਪਾਲ ਖਿਲਾਫ ਗ੍ਰਿਫਤਾਰੀ ਦੇ ਵਿਰੋਧ ਚ ਕਾਨੂੰਨੀ ਮਦਦ ਦਾ ਐਲਾਨ ਕੀਤਾ ਗਿਆ । ਇਸੇ ਚੱਕਰ ਚ ਹੀ ਸ਼੍ਰੌਮਣੀ ਕਮੇਟੀ ਵਲੋਂ ਆਪਣੇ ਬਜਟ ਚ ਵਾਧਾ ਕੀਤਾ ਗਿਆ। ਪੰਜਾਬ ਦੇ ਹੋਰ ਭੱਖਦੇ ਮੁੱਦਿਆਂ ‘ਤੇ ਚੁੱਪ ਰਹਿਣ ਵਾਲੇ ਜਥੇਦਾਰ ਬਾਦਲ ਪਰਿਵਾਰ ਦੇ ਕਹਿਣ ‘ਤੇ ਬਿਆਨ ਦੇ ਰਹੇ ਹਨ ।
ੀਬੱਟੂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਕਹਿਣ ‘ਤੇ ਸਰਬੱਤ ਖਾਲਸਾ ਦਾ ਬੁਲਾਵਾ ਵੀ ਸਿਆਸੀ ਡ੍ਰਾਮਾ ਹੈ ।ਅਕਾਲੀ ਦਲ ਦੇ ਇਸ਼ਾਰੇ ‘ਤੇ ਹੀ ਹੁਣ ਇਸਦਾ ਜ਼ਿਕਰ ਛੇੜਿਆ ਗਿਆ ਹੈ । ਪਰ ਅਕਾਲੀ ਦਲ ਭੁੱਲ ਗਿਆ ਹੈ ਕਿ ਹੁਣ ਲੋਕ ਉਸਦੇ ਨਾਲ ਨਹੀਂ ਹਨ । ਸਰਬੱਤ ਖਾਲਸਾ ਚ ਉਨੇ ਹੀ ਲੋਕ ਆਉਣਗੇ , ਜਿੰਨੇ ਕ ਅਕਾਲੀ ਦਲ ਦੀ ਗਿਣਤੀ ਪੰਜਾਬ ਦੀ ਵਿਧਾਨ ਸਭਾ ਚ ਹੈ ਜਾਂ ਲੋਕ ਸਭਾ ਰਾਜ ਸਭਾ ਚ ਹੈ । ਅਕਾਲੀ ਦਲ ਦੇ ਇਸ ਵਿਊਂਤ ਦਾ ਹਸ਼ਰ ਵਿਧਾਨ ਸਭਾ ਚੋਣਾ ਅਤੇ ਜ਼ਿਮਣੀ ਚੋਣਾ ਵਾਂਗ ਹੀ ਹੋਵੇਗਾ।