Site icon TV Punjab | Punjabi News Channel

Asian Games ‘ਚ ਭਾਰਤ ਦਾ ਦਬਦਬਾ, ਪਹਿਲੀ ਵਾਰ ਜਿੱਤੇ 100 ਤਗਮੇ

ਡੈਸਕ- ਏਸ਼ਿਆਈ ਖੇਡਾਂ 2023 ਵਿੱਚ ਭਾਰਤੀ ਅਥਲੀਟਾਂ ਨੇ ਇਤਿਹਾਸ ਰਚਿਆ ਅਤੇ ਭਾਰਤ ਨੇ 100 ਤਗ਼ਮੇ ਜਿੱਤੇ ਹਨ। ਖੇਡਾਂ ਦੇ ਇਤਿਹਾਸ ਵਿੱਚ ਇਹ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤ ਨੇ ਪਹਿਲੀ ਵਾਰ 100 ਤਗਮਿਆਂ ਦੇ ਅੰਕੜੇ ਨੂੰ ਛੂਹਿਆ ਹੈ। ਮਹਿਲਾ ਕਬੱਡੀ ਟੀਮ ਨੇ ਸੋਨ ਤਗਮਾ ਜਿੱਤ ਕੇ ਭਾਰਤ ਨੂੰ 100ਵਾਂ ਤਮਗਾ ਦਿਵਾਇਆ। ਇਸ ਤੋਂ ਪਹਿਲਾਂ 2018 ਵਿੱਚ ਸਭ ਤੋਂ ਵੱਧ 70 ਤਗਮੇ ਜਿੱਤੇ ਸਨ।

ਸ਼ੁੱਕਰਵਾਰ ਨੂੰ ਭਾਰਤ ਨੇ ਇਕ ਸੋਨੇ ਸਮੇਤ 9 ਤਗਮੇ ਜਿੱਤੇ। ਪੁਰਸ਼ ਹਾਕੀ ਟੀਮ ਨੇ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਤੀਰਅੰਦਾਜ਼ੀ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਬ੍ਰਿਜ ਵਿੱਚ ਪੁਰਸ਼ਾਂ ਦੀ ਟੀਮ ਨੇ ਚਾਂਦੀ ਅਤੇ ਸੇਪਕਟਕਾਰਾ ਵਿੱਚ ਮਹਿਲਾ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਕੁਸ਼ਤੀ ਵਿੱਚ 3 ਕਾਂਸੀ ਦੇ ਤਗਮੇ ਅਤੇ ਬੈਡਮਿੰਟਨ ਵਿੱਚ ਇੱਕ ਕਾਂਸੀ ਦਾ ਤਗਮਾ ਹਾਸਲ ਕੀਤਾ। ਸ਼ਨੀਵਾਰ ਨੂੰ ਤੀਰਅੰਦਾਜ਼ੀ ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਗਿਆ। ਦੋਵੇਂ ਮੈਡਲ ਤੀਰਅੰਦਾਜ਼ੀ ਵਿੱਚ ਆਏ। ਜੋਤੀ ਸੁਰੇਖਾ ਅਤੇ ਓਜਸ ਨੇ ਕੰਪਾਊਂਡ ਮਹਿਲਾ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਅਭਿਸ਼ੇਕ ਵਰਮਾ ਨੂੰ ਚਾਂਦੀ ਦਾ ਤਗਮਾ ਮਿਲਿਆ। ਜਦੋਂਕਿ ਅਦਿਤੀ ਸਵਾਮੀ ਨੂੰ ਕਾਂਸੀ ਦਾ ਤਮਗਾ ਮਿਲਿਆ। ਭਾਰਤ ਨੇ ਹੁਣ ਤੱਕ 25 ਸੋਨ, 35 ਚਾਂਦੀ ਅਤੇ 40 ਕਾਂਸੀ ਦੇ ਤਗਮੇ ਜਿੱਤੇ ਹਨ।

ਅੱਜ 3 ਹੋਰ ਤਗਮੇ ਪੱਕੇ ਹੋਏ ਹਨ। ਕਬੱਡੀ ਵਿੱਚ ਭਾਰਤੀ ਪੁਰਸ਼ ਟੀਮ ਸੋਨੇ ਦੇ ਮੁਕਾਬਲੇ ਵਿੱਚ ਈਰਾਨ ਨਾਲ ਭਿੜੇਗੀ। ਮਹਿਲਾ ਟੀਮ ਨੇ ਸੋਨੇ ‘ਤੇ ਕਬਜ਼ਾ ਕਰ ਲਿਆ ਹੈ।ਭਾਰਤੀ ਮਹਿਲਾ ਕਬੱਡੀ ਟੀਮ ਨੇ ਤਾਇਵਾਨ ਨੂੰ ਹਰਾ ਕੇ ਭਾਰਤ ਨੂੰ ਆਪਣਾ 100ਵਾਂ ਤਮਗਾ ਦਿਵਾਇਆ। ਇਸ ਵਿੱਚ 25 ਸੋਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤ ਨੇ ਹੁਣ ਤੱਕ 35 ਚਾਂਦੀ ਅਤੇ 40 ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਮਹਿਲਾ ਟੀਮ ਨੇ ਰੋਮਾਂਚਕ ਫਾਈਨਲ ਵਿੱਚ ਤਾਇਵਾਨ ਨੂੰ 26-25 ਨਾਲ ਹਰਾਇਆ।

Exit mobile version