ਜਿੱਥੇ ਇੱਕ ਪਾਸੇ ਰਿਸ਼ਭ ਪੰਤ ਸਫੇਦ ਗੇਂਦ ਦੀ ਕ੍ਰਿਕਟ ਵਿੱਚ ਲਗਾਤਾਰ ਫਲਾਪ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੰਜੂ ਸੈਮਸਨ ਹਰ ਵਾਰ ਮੌਕਾ ਮਿਲਣ ‘ਤੇ ਨਵੀਂ ਛਾਪ ਛੱਡ ਰਿਹਾ ਹੈ। ਇਸ ਦੇ ਬਾਵਜੂਦ ਟੀਮ ਪ੍ਰਬੰਧਨ ਸੰਜੂ ਨੂੰ ਮੌਕਾ ਨਹੀਂ ਦੇ ਰਿਹਾ ਹੈ। ਸੈਮਸਨ ਨੂੰ ਇੱਕ ਵਾਰ ਫਿਰ ਤੀਜੇ ਵਨਡੇ ਲਈ ਪਲੇਇੰਗ ਇਲੈਵਨ ਵਿੱਚ ਨਹੀਂ ਚੁਣਿਆ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਪੰਤ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੌਰਾਨ ਪੰਤ ਨੇ ਆਪਣੇ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਤੋਂ ਪਹਿਲਾਂ ਮੇਜ਼ਬਾਨ ਪ੍ਰਸਾਰਕ ਨਾਲ ਗੱਲਬਾਤ ਕਰਦੇ ਹੋਏ ਪੰਤ ਨੇ ਕਿਹਾ, ”ਇਸ ਦੌਰੇ ‘ਤੇ ਛਤਰੀਆਂ ਦੀ ਬਹੁਤ ਜ਼ਰੂਰਤ ਸੀ। ਸੋਚਿਆ ਨਹੀਂ ਸੀ ਕਿ ਅਜਿਹਾ ਹੋਵੇਗਾ ਪਰ ਮੈਚ ਵਾਲੇ ਦਿਨ ਹੀ ਮੀਂਹ ਪੈ ਰਿਹਾ ਹੈ। ਮੈਂ ਵੱਖ-ਵੱਖ ਸਥਿਤੀਆਂ ‘ਤੇ ਬੱਲੇਬਾਜ਼ੀ ਕੀਤੀ ਹੈ ਪਰ ਮੈਂ ਟੀ-20 ‘ਚ ਓਪਨਿੰਗ ਕਰਨਾ ਪਸੰਦ ਕਰਾਂਗਾ।”
ਦੋਵੇਂ ਵਿਕਟਕੀਪਰ ਬੱਲੇਬਾਜ਼ ਸੰਜੂ ਅਤੇ ਪੰਤ ਇਕੱਠੇ ਨਿਊਜ਼ੀਲੈਂਡ ਦੌਰੇ ‘ਤੇ ਹਨ। ਭਾਰਤੀ ਟੀਮ ਟੀ-20 ਸੀਰੀਜ਼ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ। ਸੰਜੂ ਨੂੰ ਟੀ-20 ਸੀਰੀਜ਼ ਦੇ ਇੱਕ ਵੀ ਮੈਚ ਵਿੱਚ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਸੰਜੂ ਨੂੰ ਪਹਿਲੇ ਵਨਡੇ ਵਿੱਚ ਹੀ ਪਲੇਇੰਗ ਇਲੈਵਨ ਵਿੱਚ ਮੌਕਾ ਦਿੱਤਾ ਗਿਆ ਸੀ।
ਉਸ ਨੇ ਅੱਗੇ ਕਿਹਾ, ”ਮੈਂ ਵਨਡੇ ਅਤੇ ਟੈਸਟ ‘ਚ 4 ਜਾਂ 5 ਨੰਬਰ ‘ਤੇ ਖੇਡ ਰਿਹਾ ਹਾਂ। ਵਨਡੇ ‘ਚ ਮੇਰਾ ਰਿਕਾਰਡ ਖਰਾਬ ਨਹੀਂ ਰਿਹਾ ਹੈ ਅਤੇ ਰਿਕਾਰਡ ਸਿਰਫ ਇਕ ਨੰਬਰ ਹੈ। ਮੈਂ ਹੁਣ 25 ਸਾਲਾਂ ਦਾ ਹਾਂ ਅਤੇ ਮੇਰੇ ਕੋਲ ਬਹੁਤ ਸਮਾਂ ਹੈ। (ਆਰਾਮ ਬਾਰੇ ਪੁੱਛਿਆ) ਇਥੇ ਕੋਈ ਆਰਾਮ ਨਹੀਂ ਹੈ। ਮੈਂ ਇੱਥੋਂ ਸਿੱਧਾ ਬੰਗਲਾਦੇਸ਼ ਜਾ ਰਿਹਾ ਹਾਂ ਜਿੱਥੇ ਮੈਚ ਹੋਣਗੇ।
z ਜਿਸ ਵਿੱਚ 8 ਅਰਧ ਸੈਂਕੜੇ ਅਤੇ ਇੱਕ ਸੈਂਕੜਾ ਸ਼ਾਮਲ ਹੈ। ਦੂਜੇ ਪਾਸੇ ਸੈਮਸਨ ਨੇ ਪੰਤ ਦੇ ਮੁਕਾਬਲੇ ਘੱਟ ਮੈਚ ਖੇਡੇ ਹਨ। ਉਸ ਨੇ ਕੁੱਲ 27 ਮੈਚਾਂ ਵਿੱਚ 626 ਦੌੜਾਂ ਬਣਾਈਆਂ ਹਨ। ਉਹ ਵਨਡੇ ਕ੍ਰਿਕਟ ਵਿੱਚ 66 ਦੀ ਔਸਤ ਨਾਲ ਸਕੋਰ ਬਣਾ ਰਿਹਾ ਹੈ।