ਫਿਰੋਜ਼ਪੁਰ- ਸ਼ੁਕਰਵਾਰ ਸਵੇਰ ਨੂੰ ਇਕ ਮੰਦਭਾਗੀ ਖਬਰ ਨੇ ਦਸਤਕ ਦਿੱਤੀ ਹੈ । ਫਿਰੋਜ਼ਪੁਰ ਵਿਚ ਅੱਜ ਤੜਕਸਾਰ ਹੀ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ। ਫਿਰੋਜ਼ਪੁਰ ਦੇ ਨੇੜੇ ਪਿੰਡ ਖਾਈ ਫੈਮੇ ਕੇ ਵਿਚ ਭਿਆਨਕ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਧਿਆਪਕਾਂ ਦੀ ਟ੍ਰੈਕਸ ਗੱਡੀ ਦੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਵਿਚ 3 ਅਧਿਆਪਕਾਂ ਤੇ ਚਾਲਕ ਦੀ ਮੌਤ ਹੋ ਗਈ। 3 ਅਧਿਆਪਕ ਗੰਭੀਰ ਜ਼ਖਮੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਕੂਲ ਜਾ ਰਹੇ ਚਾਰ ਅਧਿਆਪਕਾਂ ਦੀ ਸੜਕ ਹਾਦਸੇ ‘ਚ ਮੌ.ਤ
