Site icon TV Punjab | Punjabi News Channel

ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ‘ਵਿੰਬਲਡਨ ਚੈਂਪੀਅਨਸ਼ਿਪ’ ਤੋਂ ਹੋਏ ਬਾਹਰ

ਲੰਡਨ— ਰੋਹਨ ਬੋਪੰਨਾ ਤੇ ਸਾਨੀਆ ਮਿਰਜ਼ਾ ਦੀ ਭਾਰਤੀ ਜੋੜੀ ਮਿਕਸਡ ਡਬਲਜ਼ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਉਹ ਤੀਜੇ ਦੌਰ ਦੇ ਤਿੰਨ ਸੈੱਟ ਤਕ ਚਲੇ ਮੁਕਾਬਲੇ ’ਚੋਂ ਕੇ ਹਾਰ ਕੇ ਵਿੰਬਲਡਨ ਚੈਂਪੀਅਨਸ਼ਿਪ ਤੋ ਬਾਹਰ ਹੋ ਗਏ।
ਖੇਡ ਦੌਰਾਨ ਬੋਪੰਨਾ ਦੀ ਸਰਵਿਸ ਅਤੇ ਨੈੱਟ ਪਲੇਅ ਕਾਫ਼ੀ ਮਜ਼ਬੂਤ ਰਿਹਾ ਪਰ ਸਾਨੀਆ ਦੀ ਸਰਵਿਸ ’ਤੇ ਲਗਾਤਾਰ ਦਬਾਅ ਬਣਦਾ ਰਿਹਾ। ਇਹ ਮੈਚ ਮੀਂਹ ਕਾਰਨ ਵੀ ਪ੍ਰਭਾਵਿਤ ਹੋਇਆ। ਇਨ੍ਹਾਂ ਮੈਚਾਂ ’ਚ ਜੂਲੀਅਨ ਰੋਜਰ ਤੇ ਆਂਦਰੇਜਾ ਕਲੇਪਾਕ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨੇ ਇਕ ਸੈੱਟ ਦਾ ਵਾਧਾ ਬਣਾਉਣ ਤੋਂ ਬਾਅਦ 6-3, 3-6, 11-9 ਨਾਲ ਜਿੱਤ ਹਾਸਲ ਕੀਤੀ। 

Exit mobile version