ਚੰਡੀਗੜ੍ਹ- ਮੁਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕਵਾਟਰ ਚ ਵਿਖੇ ਹੋਏ ਧਮਾਕੇ ਤੋ ਬਾਅਦ ਪੂਰੇ ਸੂਬੇ ਚ ਹਾਈਅਲਰਟ ਕਰ ਦਿੱਤਾ ਗਿਆ ਹੈ ।ਸੀ. ਐੱਮ ਭਗਵੰਤ ਮਾਨ ਨੇ ਡੀ.ਜੀ.ਪੀ ਸਮੇਤ ਤਮਾਮ ਪੁਲਿਸ ਅਧਿਕਾਰੀਆਂ ਦੀ ਬੈਠਕ ਸੱਦ ਲਈ ਹੈ ।ਸੂਤਰਾਂ ਤੋਨ ਇਹ ਵੀ ਪਤਾ ਚੱਲਿਆ ਹੈ ਅੱਤਵਾਦੀਅਥਾਂ ਦੇ ਨਿਸ਼ਾਨੇ ‘ਤੇ ਓਕੂ ਦੀ ਟੀਮ ਸੀ ।ਇਹ ਟੀਮ ਵੱਡੇ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਫੜਨ ਚ ਸਫਲਤਾ ਹਾਸਿਲ ਕਰ ਚੁੱਕੀ ਹੈ ।ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧਮਾਕੇ ਦੀ ਨਿੰਦਾ ਕੀਤੀ ਹੈ ।
ਪਤਾ ਚੱਲਿਆ ਹੈ ਕਿ ਦਿੱਲੀ ਤੋਂ ਐੱਨ.ਆਈ.ਏ ਦੀ ਟੀਮ ਧਮਾਕੇ ਦੀ ਜਾਂਚ ਕਰਨ ਲਈ ਰਵਾਨਾ ਹੋ ਗਈ ਹੈ । ਪੰਜਾਬ ਭਰ ਚ ਅਲਰਟ ਜਾਰੀ ਕਰ ਨਾਕੇਬੰਦੀ ਕਰ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ 9 ਮਈ ਦੀ ਰਾਤ ਕਰੀਬ ਅੱਠ ਵਜੇ ਦੇ ਕੋਲ ਸਫੈਦ ਰੰਗ ਦੀ ਸਫੀਟ ਕਾਰ ਚ ਆਏ ਦੌ ਨੌਜਵਾਨਾ ਨੇ ਇੰਟੈਲੀਜੈਂਸ ਦਫਤਰ ‘ਤੇ ਆਰ.ਪੀ.ਜੀ ਨਾਲ ਹਮਲਾ ਕਰ ਦਿੱਤਾ । ਹਮਲੇ ਦੌਰਾਨ ਦਫਤਰ ਚ ਕਰੀਬ 125 ਮੁਲਾਜ਼ਮ ਮੌਜੂਦ ਸਨ ।ਰਾਹਤ ਦੀ ਗੱਲ ਇਹ ਰਹੀ ਕ ਇਸ ਬੰਬ ਹਮਲੇ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਬਿਲਡਿੰਗ ਦੇ ਜਿਸ ਫਲੌਰ ‘ਤੇ ਹਮਲਾ ਹੋਇਆ ਹੈ ਉੱਥੇ ਓਕੂ ਟੀਮ ਦੇ ਵੱਡੇ ਅਫਸਰ ਬੈਠਦੇ ਹਨ । ਪਿਛਲੇ ਕੁੱਝ ਦਿਨਾਂ ਤੋ ਪੁਲਿਸ ਵਲੋਂ ਲਗਾਤਾਰ ਵਿਸਫੋਟ ਬਰਾਮਦ ਕੀਤੇ ਗਏ ਹਨ । ਹਰਿਆਣਾ ਪੁਲਿਸ ਦੇ ਨਾਲ ਮਿਲ ਕੇ ਕੁੱਝ ਦਿਨ ਪਹਿਲਾਂ ਹੀ ਚਾਰ ਅੱਤਵਾਦੀ ਵੀ ਫੜੇ ਗਏ ਸਨ ਜਿਨ੍ਹਾਂ ਪਾਸੋ ਵਿਸਫੋਟਕ ਸਮਾਨ ਵੀ ਬਰਾਮਦ ਹੋਇਆ ਸੀ ।
ਪੰਜਾਬ ਪੁਲਿਸ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ . ਸੀ.ਸੀ.ਟੀ.ਵੀ ਫੂਟੇਜ ਦੇ ਅਦਾਰ ‘ਤੇ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ । ਫੂਟੇਜ ਦੇ ਵਿੱਚ ਦੋ ਅੱਤਵਾਦੀ ਹਮਲਾ ਕਰਦੇ ਹੋਏ ਕੈਦ ਹੋਏ ਹਨ ।