ਮਾਸਕੋ : ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਜਲਦੀ ਹੀ ਹਿੰਸਕ ਰੂਪ ਧਾਰਨ ਕਰਨ ਦੀ ਸੰਭਾਵਨਾ ਹੈ। ਪਰ ਹੁਣ ਰੂਸ ਵੱਲੋਂ ਅਮਰੀਕਾ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ। ਰੂਸ ਦੇ ਰੱਖਿਆ ਮੰਤਰੀ ਨੇ ਅਮਰੀਕਾ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪਰਮਾਣੂ ਹਮਲਾ ਕਰਨ ਦੇ ਇਰਾਦੇ ਨਾਲ ਅਮਰੀਕੀ ਬੰਬਾਰਾਂ ਨੇ ਰਿਹਰਸਲ ਕੀਤਾ ਸੀ।
ਅਰਮੇਨੀਆ ਤੇ ਅਜ਼ਰਬਾਈਜਾਨ ‘ਚ ਸਮਝੌਤਾ
ਅਰਮੇਨੀਆ ਅਤੇ ਅਜ਼ਰਬਾਈਜਾਨ ਦੀ ਸਰਹੱਦ ‘ਤੇ ਪਿਛਲੇ ਹਫਤੇ ਹਿੰਸਕ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰੱਖਿਆ ਮੁਖੀਆਂ ਵਿਚਕਾਰ ਹੌਟਲਾਈਨ ਸਥਾਪਤ ਕਰਨ ਦਾ ਸਮਝੌਤਾ ਹੋਇਆ ਹੈ। ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ਿਨੀਅਨ ਨੇ ਇੱਕ ਔਨਲਾਈਨ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ “ਸਥਿਤੀ ਨੂੰ ਸਥਿਰ ਕਰਨ, ਹੱਲ ਲੱਭਣ ਅਤੇ ਸੰਕਟਾਂ ਤੋਂ ਬਚਣ” ਲਈ ਅਰਮੀਨੀਆ ਅਤੇ ਅਜ਼ਰਬਾਈਜਾਨ ਦੇ ਅਧਿਕਾਰੀਆਂ ਵਿਚਕਾਰ ਵਧੇਰੇ ਸੰਪਰਕ ਹੋਣਾ ਚਾਹੀਦਾ ਹੈ।
ਭਾਰਤੀ ਵਿਦਿਆਰਥੀਆਂ ਬਾਰੇ ਚੀਨ ਦਾ ਰੁੱਖ ਸਪਸ਼ਟ ਨਹੀਂ
ਚੀਨ ਨੇ ਕਿਹਾ ਕਿ ਉਹ ਚੀਨੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਆਸੀਆਨ ਦੇ ਵਿਦਿਆਰਥੀਆਂ ਨੂੰ ਛੇਤੀ ਹੀ ਵਾਪਸ ਆਉਣ ਦੀ ਇਜਾਜ਼ਤ ਦੇਵੇਗਾ। ਪਰ ਕੋਵਿਡ-19 ਨਾਲ ਜੁੜੀਆਂ ਬੀਜਿੰਗ ਦੀਆਂ ਵੀਜ਼ਾ ਪਾਬੰਦੀਆਂ ਕਾਰਨ ਪਿਛਲੇ ਸਾਲ ਤੋਂ 23 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਘਰਾਂ ਵਿੱਚ ਫਸੇ ਹੋਏ ਹਨ ਉਨ੍ਹਾਂ ਦੀ ਵਾਪਸੀ ਬਾਰੇ ਉਸਦਾ ਰੁਖ ਅਸਪਸ਼ਟ ਹੈ।
ਚੀਨ ਨੇ ਇੰਡੋ-ਪੈਸੀਫਿਕ ਪਹਿਲਕਦਮੀ ਨੂੰ ਸਵੀਕਾਰਿਆ
ਚੀਨ ਨੇ ਪਹਿਲੀ ਵਾਰ ਅਧਿਕਾਰਤ ਤੌਰ ‘ਤੇ ਇੰਡੋ-ਪੈਸੀਫਿਕ ਪਹਿਲਕਦਮੀ ਨੂੰ ਸਵੀਕਾਰ ਕੀਤਾ, ਜਿਸ ਤੋਂ ਉਹ ਹੁਣ ਤੱਕ ਇਨਕਾਰ ਕਰਦਾ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਪੱਤਰਕਾਰਾਂ ਨੂੰ ਦੱਸਿਆ, ਚੀਨ ਨੇ ਭਾਰਤ ਦੀ ਇੰਡੋ-ਪੈਸੀਫਿਕ ਓਸ਼ਨ ਇਨੀਸ਼ੀਏਟਿਵ ਦਾ ਨੋਟਿਸ ਲਿਆ ਹੈ।
ਇਮਰਾਨ ਖਾਨ ਨੇ ਮੰਨਿਆ ਕਿ ਪਾਕਿਸਤਾਨ ਹੋਇਆ ਕੰਗਾਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਰਕਾਰ ਸੱਚਾਈ ਨੂੰ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਦੀਆਂ ਕਾਰਵਾਈਆਂ ਕਾਰਨ ਦੇਸ਼ ਤਬਾਹੀ ਦੇ ਕੰਢੇ ‘ਤੇ ਆ ਗਿਆ ਹੈ। ਪਾਕਿਸਤਾਨੀ ਕਪਤਾਨ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਸਰਕਾਰ ਕੋਲ ਦੇਸ਼ ਚਲਾਉਣ ਲਈ ਪੈਸਾ ਵੀ ਨਹੀਂ ਹੈ।
ਟੀਵੀ ਪੰਜਾਬ ਬਿਊਰੋ