ਚੰਡੀਗੜ੍ਹ- ਸਾਬਕਾ ਕੈਪਟਨ ਸਰਕਾਰ ਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੂੰ ਰਿਸ਼ਵਤਖੋਰੀ ਦੇ ਇਲਜ਼ਾਮ ਹੇਠ ਵਿਜੀਲੈਂਸ ਵਿਭਾਗ ਵਲੋਂ ਬੀਤੀ ਰਾਤ ਅਮਲੋਹ ਤੋਂ ਗ੍ਰਿਫਤਾਰ ਕਰ ਲਿਆ ।ਵਿਭਾਗ ਦੇ ਜਿਲ੍ਹਾ ਜੰਗਲਾਤ ਅਧਿਕਾਰੀ ਅਤੇ ਇੱਕ ਠੇਕੇਦਾਰ ਦੇ ਬਿਆਨਾ ਦੇ ਅਧਾਰ ‘ਤੇ ਧਰਮਸੋਤ ਖਿਲਾਫ ਕਾਰਵਾਈ ਕੀਤੀ ਗਈ ਹੈ । ਦੋਹਾਂ ਨੂੰ ਇਸ ਤੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ । ਪੁੱਛਗਿੱਛ ਦੌਰਾਨ ਧਰਮਸੋਤ ਦੇ ਬਾਰੇ ਸਬੂਤ ਮਿਲੇ ਹਨ ।ਇਸਦੇ ਨਾਲ ਹੀ ਚੰਨੀ ਸਰਕਾਰ ਚ ਜੰਗਲਾਤ ਵਿਭਾਗ ਦੇ ਮੰਤਰੀ ਰਹੇ ਸੰਗਤ ਸਿੰਘ ਗਿਲਜੀਆਂ ਦਾ ਨਾਂ ਵੀ ਸਾਹਮਨੇ ਆ ਰਿਹਾ ਹੈ ।
ਜਾਣਕਾਰੀ ਮਿਲੀ ਹੈ ਜੰਗਲਾਤ ਵਿਭਾਗ ਦਾ ਮੰਤਰੀ ਰਹਿੰਦਿਆਂ ਹੋਇਆਂ ਸਾਧੂ ਸਿੰਘ ਧਰਮਸੋਤ ਵਲੋਂ ਬਦਲੀਆਂ ਅਤੇ ਵਿਭਾਗ ਚ ਖਰੀਦ ਫਰੋਖਤ ‘ਤੇ ਵੱਡੇ ਪੱਧਰ ‘ਤੇ ਕਮਿਸ਼ਨ ਲਈ ਗਈ ।ਹਾਲਾਂਕਿ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵੇਲੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ ਪਰ ਕਾਂਗਰਸ ਸਰਕਾਰ ਨੇ ਆਪਣੇ ਹੀ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ ।