ਅੱਜ ਉਸ ਸਮੇ ਸਥਿਤੀ ਗੰਭੀਰ ਹੋ ਗਈ ਜਦੋਂ ਚੈਹਿਲ ਵਿਖੇ ਸੜਕ ਦੇ ਨਿਰਮਾਣ ਕਾਰਜ ਦੇ ਉਦਘਾਟਨ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਚੈਹਿਲ ਤੋਂ ਕਾਲਸਨਾ ਤੱਕ 18 ਫੁੱਟੀ ਪੱਕੀ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈਂਦਰ ਸਿੰਗਲਾ ਨੇ ਕਰਨਾ ਸੀ ਪਰ ਐਨ ਮੌਕੇ ਉਤੇ ਕਿਸਾਨ ਯੂਨੀਅਨ ਵਰਕਰ ਪ੍ਰਦਰਸ਼ਨ ਕਰਨ ਲੱਗੇ। ਸੜਕ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨਹੀਂ ਪੁੱਜੇ ਅਤੇ ਸਾਧੂ ਸਿੰਘ ਧਰਮਸੋਤ ਆਪਣੀ ਸਮੁੱਚੀ ਟੀਮ ਨਾਲ ਜਦੋਂ ਉਦਘਾਟਨ ਕਰਨ ਲਈ ਆਏ ਤਾਂ ਕਿਸਾਨਾਂ ਦੇ ਰੋਹ ਨੂੰ ਵੇਖਦੇ ਹੋਏ ਪੁਲੀਸ ਦੀ ਘੇਰਾਬੰਦੀ ਵਿਚ ਹੀ ਫਟਾ-ਫਟ ਉਦਘਾਟਨ ਕਰ ਗਏ ਅਤੇ ਸਥਿਤੀ ਉਦੋ ਹੋਰ ਵੀ ਗੰਭੀਰ ਹੋ ਗਈ ਜਦੋਂ ਮੰਤਰੀ ਰੋਹ ਤੋਂ ਬਚਦੇ ਹੋਏ ਨਾਲ ਲੱਗਦੀ ਦੁਕਾਨ ਵਿਚ ਵੜ ਗਏ ਅਤੇ ਬਾਹਰੋਂ ਗੇਟ ਲਗਾ ਦਿੱਤਾ। ਕਈ ਸਾਲਾਂ ਤੋਂ ਇਲਾਕਾ ਵਾਸੀਆ ਦੀ ਮੰਗ ਸੀ ਕਿ ਚੈਹਿਲ ਤੋਂ ਵਾਇਆ ਖਨੌੜਾ, ਕਾਲਸਨਾ-ਹੱਲਾ ਤੱਕ ਸੜਕ ਨਵੇਂ ਸਿਰੇ ਤੋਂ ਬਣਾ ਕੇ ਚੌੜੀ ਕੀਤੀ ਜਾਵੇ। ਸਰਕਾਰ ਵਲੋਂ ਇਹ ਸੜਕ 18 ਫੁੱਟ ਚੌੜੀ ਅਤੇ ਪੱਕੀ ਕਰਨ ਦਾ ਕਾਰਜ ਸ਼ੁਰੂ ਕੀਤਾ ਜਾਣਾ ਸੀ। ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।ਲੋਕਾਂ ਵੱਲੋ ਧਰਮਸੋਤ ਤੇ ਬੱਚਿਆਂ ਦੇ ਵਜ਼ੀਫ਼ੇ ਖਾਣ ਦਾ ਵੀ ਇਲਜ਼ਾਮ ਲਗਾਇਆ ਗਿਆ।
ਸਾਰਾ ਮਾਮਲਾ ਜਾਨਣ ਲਈ ਵੇਖੋ ਇਹ ਵੀਡੀਓ-