ਨਹੀਂ ਰਹੇ ਸਹਾਰਾ ਗਰੁੱਪ ਦੇ ਸੰਸਥਾਪਕ ਸੁਬਰਤ ਰਾਏ

ਡੈਸਕ- ਬਾਲੀਵੁੱਡ ਅਤੇ ਸਿਆਸਤਦਾਨਾਂ ਤੱਕ ਪਹੁੰਚ ਰੱਖਣ ਵਾਲੇ ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਸਹਾਰਾ ਦਾ ਅੱਜ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਨਾ ਸਿਰਫ਼ ਵਪਾਰ ਜਗਤ ਨੂੰ ਸਗੋਂ ਇੰਡਸਟਰੀ ਨੂੰ ਵੀ ਡੂੰਘਾ ਸਦਮਾ ਦਿੱਤਾ ਹੈ।

ਸਿਆਸਤਦਾਨਾਂ ਤੋਂ ਲੈ ਕੇ ਕਾਰੋਬਾਰੀਆਂ ਅਤੇ ਬਾਲੀਵੁੱਡ ਹਸਤੀਆਂ ਤੱਕ, ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਮਨਾ ਰਿਹਾ ਹੈ। ਸਹਾਰਾ ਮੁਖੀ ਨੇ 75 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਹ ਇੰਡਸਟਰੀ ਦੇ ਨਾਲ-ਨਾਲ ਬੀ-ਟਾਊਨ ‘ਚ ਵੀ ਕਾਫੀ ਮਸ਼ਹੂਰ ਸਨ। ਹਾਲਾਤ ਇਹ ਸਨ ਕਿ ਉਨ੍ਹਾਂ ਦੀ ਜ਼ਿੰਦਗੀ ‘ਤੇ ਬਾਇਓਪਿਕ ਬਣਨ ਜਾ ਰਹੀ ਸੀ, ਜਿਸ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ।

ਆਪਣੀ ਮਿਹਨਤ ਸਦਕਾ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਣ ਵਾਲੇ ਸੁਬਰਤ ਰਾਏ ਸਹਾਰਾ ਦੇ ਦਿਹਾਂਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦੀ ਵਿਰਾਸਤ ਇੱਥੇ ਖਤਮ ਨਹੀਂ ਹੋਵੇਗੀ। ਦਰਅਸਲ, ਕੁਝ ਮਹੀਨੇ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਸੁਬਰਤ ਰਾਏ ਦੀ ਜ਼ਿੰਦਗੀ ਨੂੰ ਫਿਲਮ ‘ਸਹਿਰਾਸ਼੍ਰੀ’ ਦੇ ਰੂਪ ‘ਚ ਪਰਦੇ ‘ਤੇ ਲਿਆਂਦਾ ਜਾਵੇਗਾ। ਫਿਲਮ ਦੇ ਨਿਰਦੇਸ਼ਨ ਦੀ ਕਮਾਨ ‘ਦਿ ਕੇਰਲਾ ਫਾਈਲਜ਼’ ਵਰਗੀਆਂ ਗੰਭੀਰ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਸੁਦੀਪਤੋ ਸੇਨ ਨੂੰ ਦਿਤੀ ਗਈ ਹੈ।