ਸਮਰਾਲਾ ‘ਚ ਟੂਰਿਸਟ ਬੱਸ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, 2 ਔਰਤਾਂ ਦੀ ਮੌਤ

ਡੈਸਕ- ਅੱਜ ਸਵੇਰੇ ਤੜਕੇ ਸਾਢੇ ਪੰਜ ਵਜੇ ਸਮਰਾਲਾ ਦੇ ਨੇੜਲੇ ਪਿੰਡ ਰੋਹਲਿਆਂ ਦੇ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਇੱਕ ਟੂਰਿਸਟ ਬੱਸ ਸੜਕ ਦੇ ਵਿਚਾਲੇ ਖੜੇ ਟਰਾਲੇ ਨਾਲ ਦਰਦਨਾਕ ਹਾਦਸਾ ਹੋਇਆ । ਜਿਸ ਵਿੱਚ ਦਰਜਨਾ ਯਾਤਰੀ ਜਖਮੀ ਹੋ ਗਏ ਅਤੇ ਦੋ ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲੀਆਂ ਦੋਨੇ ਔਰਤਾਂ ਸਨ। ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਐਬੂਲੈਂਸ ਰਾਹੀਂ ਭੇਜਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 8 ਮਈ ਨੂੰ ਇਕ ਮਹੀਨੇ ਲਈ ਇੰਦੌਰ ਤੋਂ ਸ਼ੁਰੂ ਹੋਈ ਕਰੀਬ 50 ਤੋਂ60 ਯਾਤਰੀਆਂ ਦੀ ਧਾਰਮਿਕ ਟੂਰਿਸਟ ਬਸ ਯਾਤਰਾ ਚੱਲ ਰਹੀ ਸੀ ਕਿ ਜਦੋਂ ਯਾਤਰੀ ਰਾਤੀ ਹਰਿਦਵਾਰ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਸੀ। ਸਮਰਾਲਾ ਦੇ ਨੜੇਲੇ ਪਿੰਡ ਰੋਹਲੀਆਂ ਦੇ ਕੋਲ ਸਵੇਰੇ 5.30 ਵਜੇ ਸੜਕ ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਨਾਲ ਟੂਰਿਸਟ ਬੱਸ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟੂਰਿਸਟ ਬੱਸ ਦਾ ਇੱਕ ਪਾਸੇ ਦਾ ਪਰਖੱਚੇ ਉੜ ਗਏ ਤੇ ਮਾਹੌਲ ਚੀਖਾਂ ਵਿੱਚ ਬਦਲ ਗਿਆ। ਹਰ ਕੋਈ ਜਾਨ ਬਚਾਓ ਦੀਆਂ ਚੀਕਾਂ ਮਾਰਨ ਲੱਗ ਗਿਆ।

ਇਹ ਦਰਦਨਾਕ ਹਾਦਸੇ ਦੀ ਆਵਾਜ਼ ਦੂਰ ਦੂਰ ਪਿੰਡਾਂ ਤੱਕ ਸੁਣਾਈ ਦਿੱਤੀ ਜਿਸ ਤੋਂ ਬਾਅਦ ਆਲੇ ਦੁਆਲੇ ਪਿੰਡਾਂ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਇਸ ਦੌਰਾਨ ਦੋ ਯਾਤਰੀਆਂ ਦੀ ਮੌਤ ਹੋ ਗਈ ਜੋ ਕਿ ਔਰਤਾਂ ਦੱਸਿਆ ਜਾ ਰਹੀ ਹਨ ਅਤੇ ਦਰਜਨਾਂ ਯਾਤਰੀ ਜਖਮੀ ਹੋ ਗਏ। ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਰਾਹਤ ਕਾਰਜ ਵਿੱਚ ਜੁੱਟ ਗਈ। ਜਖਮੀਆਂ ਨੂੰ ਸਮਰਾਲ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਮੁਢਲੀ ਸਹਾਇਤਾ ਸ਼ੁਰੂ ਕਰ ਦਿੱਤੀ ਗਈ ਹੈ।