Site icon TV Punjab | Punjabi News Channel

ਲਖੀਮਪੁਰ ਹਿੰਸਾ ਮਾਮਲੇ ਨੂੰ ਲੈ ਕੇ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ : ਲਖੀਮਪੁਰ ਹਿੰਸਾ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿਚ ਸੰਜੇ ਸਿੰਘ ਨੇ ਲਿਖਿਆ ਕਿ ਮੀਡੀਆ ਤੋਂ ਪਤਾ ਲੱਗਾ ਹੈ ਕਿ ਤੁਸੀਂ “ਅਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾਉਣ ਲਈ ਉੱਤਰ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ‘ਤੇ ਆ ਰਹੇ ਹੋ।

ਤੁਹਾਡੀ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਉੱਤਰ ਪ੍ਰਦੇਸ਼ ਦੇ 24 ਕਰੋੜ ਲੋਕ ਅਣਕਿਆਸੇ ਦੁੱਖ, ਸਦਮੇ ਅਤੇ ਸੋਗ ਵਿਚ ਡੁੱਬੇ ਹੋਏ ਹਨ। ਇੱਥੇ 6 ਨਿਰਦੋਸ਼ ਕਿਸਾਨਾਂ ਨੂੰ ਤੁਹਾਡੇ ਮੰਤਰੀ ਅਜੈ ਮਿਸ਼ਰਾ ਦੀ ਗੱਡੀ, ਜੋ ਸੱਤਾ ਦੇ ਨਸ਼ੇ ਵਿਚ ਸੀ, ਨੂੰ ਰਗੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇੱਥੋਂ ਤਕ ਕਿ ਦੁਨੀਆ ਦੇ ਸਭ ਤੋਂ ਜ਼ਾਲਮ ਤਾਨਾਸ਼ਾਹਾਂ ਦੇ ਰਾਜਾਂ ਦੇ ਅਧਿਐਨ ਵਿਚ ਵੀ ਕਿਸੇ ਸਰਕਾਰ ਦੁਆਰਾ ਆਪਣੇ ਲੋਕਾਂ ਉੱਤੇ ਕੀਤੇ ਗਏ ਅਜਿਹੇ ਬੇਰਹਿਮ ਅੱਤਿਆਚਾਰਾਂ ਅਤੇ ਕਤਲਾਂ ਦਾ ਵੇਰਵਾ ਨਹੀਂ ਮਿਲਦਾ।

ਪੂਰਾ ਦੇਸ਼ ਅਤੇ ਖਾਸ ਕਰਕੇ ਉੱਤਰ ਪ੍ਰਦੇਸ਼ ਸੋਗ ਅਤੇ ਸਦਮੇ ਵਿਚ ਡੁੱਬਿਆ ਹੋਇਆ ਹੈ। ਨਿਰਦੋਸ਼ ਲੋਕਾਂ ‘ਤੇ ਸਰਕਾਰ ਦੁਆਰਾ ਕੀਤੇ ਗਏ ਅਜਿਹੇ ਅਣਮਨੁੱਖੀ ਅੱਤਿਆਚਾਰਾਂ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦਾ ਤਿਉਹਾਰ ਮਨਾਉਣ ਲਈ ਉੱਤਰ ਪ੍ਰਦੇਸ਼ ਆ ਰਹੇ ਹੋ? ਤੁਸੀਂ ਉਨ੍ਹਾਂ ਲੋਕਾਂ ਦੇ ਨਾਲ ਅਜਿਹੇ ਭਿਆਨਕ ਅਨਿਆਂ ਅਤੇ ਅੱਤਿਆਚਾਰਾਂ ਦੇ ਸਮੇਂ ਇਕ ਤਿਉਹਾਰ ਦਾ ਆਯੋਜਨ ਕਿਵੇਂ ਕਰ ਸਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਵੋਟ ਦਿੱਤਾ ਅਤੇ ਤੁਹਾਨੂੰ ਪ੍ਰਧਾਨ ਮੰਤਰੀ ਚੁਣਿਆ ?

ਸੰਜੇ ਸਿੰਘ ਨੇ ਅੱਗੇ ਲਿਖਿਆ ਕਿ ਦੇਸ਼ ਦੇ ਸੰਵਿਧਾਨ ਦੀ ਧਾਰਾ 75 (3) ਕਹਿੰਦੀ ਹੈ ਕਿ ਮੰਤਰੀ ਮੰਡਲ ਸੰਸਦ ਰਾਹੀਂ ਸਮੂਹਿਕ ਤੌਰ ’ਤੇ ਇਸ ਦੇਸ਼ ਦੇ ਲੋਕਾਂ ਪ੍ਰਤੀ ਜਵਾਬਦੇਹ ਹੋਵੇਗੀ। ਤੁਹਾਡੇ ਗ੍ਰਹਿ ਰਾਜ ਮੰਤਰੀ, ਜਿਨ੍ਹਾਂ ਦੀ ਸੰਵਿਧਾਨਕ ਅਤੇ ਜਮਹੂਰੀ ਜ਼ਿੰਮੇਵਾਰੀ ਇਸ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੀ ਹੈ, 5 ਦਿਨ ਪਹਿਲਾਂ ਜਨਤਕ ਤੌਰ ‘ਤੇ ਕਿਸਾਨਾਂ ਨੂੰ ਧਮਕਾਉਂਦੇ ਹਨ ਅਤੇ 5 ਦਿਨਾਂ ਬਾਅਦ ਉਸਦੀ ਕਾਰ ਨਿਰਦੋਸ਼ ਕਿਸਾਨਾਂ ਨੂੰ ਮਿੱਧਦੀ ਹੈ ਤੇ ਉਨ੍ਹਾਂ ਦੀ ਛਾਤੀ ‘ਤੇ ਦੌੜਦੀ ਹੈ।

ਸੜਕਾਂ ‘ਤੇ ਲਹੂ ਨਾਲ ਭਿੱਜੀਆਂ ਨਿਰਦੋਸ਼ ਕਿਸਾਨਾਂ ਦੀਆਂ ਲਾਸ਼ਾਂ, ਸੰਵਿਧਾਨਕ ਅਤੇ ਲੋਕਤੰਤਰੀ ਜ਼ਿੰਮੇਵਾਰੀ ਦਾ ਨਿਪਟਾਰਾ ਕਿਵੇਂ ਹੈ ? ਅੱਜ ਸਾਰੇ ਸਬੂਤ ਸਾਹਮਣੇ ਆ ਗਏ ਹਨ ਕਿ ਨਿਰਦੋਸ਼ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੁਹਾਡੇ ਮੰਤਰੀ ਦੀ ਗੱਡੀ ਨੇ ਜਾਣਬੁੱਝ ਕੇ ਲਤਾੜ ਕੇ ਬੇਰਹਿਮੀ ਨਾਲ ਮਾਰਿਆ। ਇਸ ਦੇ ਬਾਵਜੂਦ ਹੁਣ ਤੱਕ ਨਾ ਤਾਂ ਮੰਤਰੀ ਨੂੰ ਬਰਖਾਸਤ ਕੀਤਾ ਗਿਆ ਹੈ ਅਤੇ ਨਾ ਹੀ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦਾ ਅਪਰਾਧੀ ਪੁੱਤਰ ਵੀ ਸਰਕਾਰ ਦੀ ਸੁਰੱਖਿਆ ਅਤੇ ਛਤਰੀ ਹੇਠ ਅਜਿਹੀ ਘਿਨਾਉਣੀ ਹਰਕਤ ਕਰਨ ਤੋਂ ਬਾਅਦ ਵੀ ਆਜ਼ਾਦ ਘੁੰਮ ਰਿਹਾ ਹੈ।

ਟੀਵੀ ਪੰਜਾਬ ਬਿਊਰੋ

Exit mobile version