Site icon TV Punjab | Punjabi News Channel

ਹੜ੍ਹਾਂ ‘ਚ ਸੇਵਾ ਕਰਣਗੇ ਸੰਤ ਸੀਂਚੇਵਾਲ, ਨਹੀਂ ਲੈਣਗੇ ਮਾਨਸੂਨ ਇਜਲਾਸ ‘ਚ ਹਿੱਸਾ

ਡੈਸਕ- ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਚੇਅਰਮੈਨ ਨੂੰ ਪੱਤਰ ਲਿਖਿਆ ਹੈ। ਰਾਜ ਸਭਾ ਮੈਂਬਰ ਨੇ ਪੱਤਰ ‘ਚ ਕਿਹਾ ਕਿ ਪੰਜਾਬ ਦੇ 19 ਜ਼ਿਲਿਆਂ ‘ਚ ਹੜ੍ਹ ਆਇਆ ਹੋਇਆ ਹੈ, ਉਹ ਪੰਜਾਬ ‘ਚ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਕੰਮ ਕਰ ਰਹੇ ਹਨ। ਪੰਜਾਬ ਵਿਚ ਬਣੇ ਇਨ੍ਹਾਂ ਹਾਲਾਤਾਂ ਕਾਰਨ ਮੌਜੂਦਾ ਮਾਨਸੂਨ ਸੈਸ਼ਨ ‘ਚ ਸ਼ਾਮਲ ਨਹੀਂ ਹੋ ਸਕਣਗੇ। ਇਸ ਲਈ ਉਸ ਨੂੰ ਮੌਜੂਦਾ ਸੈਸ਼ਨ ਤੋਂ ਛੁੱਟੀ ਦਿੱਤੀ ਜਾਵੇ। ਦੱਸ ਦਈਏ ਕਿ ਸੰਸਦ ਦਾ ਮਾਨਸੂਨ ਇਜਲਾਸ ਅੱਜ ਸ਼ੁਰੂ ਹੋ ਰਿਹਾ ਹੈ।

Exit mobile version