● On air now · ਟੀਵੀ ਪੰਜਾਬ

Punjabi News · Since 2013

Breaking

ਹੁਣ ਇੱਕ ਹੋਰ ਪੰਜਾਬੀ ‘ਤੇ ਫਾਇਰਿੰਗ, ਕੈਨੇਡਾ ‘ਚ ਮਸ਼ਹੂਰ ਕਬੱਡੀ ਪ੍ਰਮੋਟਰ ‘ਤੇ ਚੱਲੀਆਂ ਗੋਲੀਆਂ

ਜਲੰਧਰ : ਕੈਨੇਡੀਅਨ ਕਬੱਡੀ ਪ੍ਰਮੋਟਰ ਨੀਤੂ ਕੰਗ ‘ਤੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਨੀਤੂ ‘ਤੇ ਕੈਨੇਡਾ ਦੇ ਸਰੀ ‘ਚ ਉਨ੍ਹਾਂ ਦੇ ਘਰ ਦੇ ਬਾਹਰ ਹਮਲਾ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਨੀਤੂ ਕੰਗ ਨਾਰਥ ਇੰਡੀਆ ਸਰਕਲ…


ਜਲੰਧਰ : ਕੈਨੇਡੀਅਨ ਕਬੱਡੀ ਪ੍ਰਮੋਟਰ ਨੀਤੂ ਕੰਗ ‘ਤੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਨੀਤੂ ‘ਤੇ ਕੈਨੇਡਾ ਦੇ ਸਰੀ ‘ਚ ਉਨ੍ਹਾਂ ਦੇ ਘਰ ਦੇ ਬਾਹਰ ਹਮਲਾ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਨੀਤੂ ਕੰਗ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੀ ਮੈਂਬਰ ਹੈ ਅਤੇ ਸਭ ਤੋਂ ਮਸ਼ਹੂਰ ਕਬੱਡੀ ਪ੍ਰਮੋਟਰਾਂ ਵਿੱਚੋਂ ਇੱਕ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੀਤੂ ਕੰਗ ਜਿਵੇਂ ਹੀ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਪਹਿਲਾਂ ਤੋਂ ਹੀ ਉਡੀਕ ਕਰ ਰਹੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿਚ ਉਸ ਨੂੰ 2 ਗੋਲੀਆਂ ਲੱਗੀਆਂ, ਇਕ ਉਸ ਦੇ ਪੇਟ ਵਿਚ ਅਤੇ ਦੂਜੀ ਗੋਲੀ ਉਸ ਦੀ ਲੱਤ ਵਿਚ ਲੱਗੀ। ਫਿਲਹਾਲ ਉਹ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨੀਤੂ ਕੰਗ ਜਲੰਧਰ ਦੇ ਪਿੰਡ ਉੱਗੀ ਦੀ ਰਹਿਣ ਵਾਲੇ ਹਨ।


Filed under