TV Punjab | Punjabi News Channel

ਰੂਸ ਦੇ ਮਾਊਂਟ ਐਲਬਰਸ ‘ਤੇ ਪੰਜਾਬ ਦੀ 8 ਸਾਲਾ ਬੱਚੀ ਨੇ ਲਹਿਰਾਇਆ ਤਿਰੰਗਾ, ਬਣਾਇਆ ਰਿਕਾਰਡ

ਡੈਸਕ- ਰੋਪੜ ਪੰਜਾਬ ਦੀ ਰਹਿਣ ਵਾਲੀ 8 ਸਾਲਾ ਸਾਨਵੀ ਸੂਦ ਨੇ ਰੂਸ ਦੀ ਸਭ ਤੋਂ ਉੱਚੀ ਚੋਟੀ ‘ਤੇ ਤਿਰੰਗਾ ਲਹਿਰਾਇਆ ਹੈ। ਉਹ ਮਾਊਂਟ ਐਲਬਰਸ ਦੀ ਉਚਾਈ ‘ਤੇ ਪਹੁੰਚਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਬੱਚੀ ਬਣ ਗਈ ਹੈ। ਸਾਨਵੀ ਮਾਊਂਟ ਐਵਰੈਸਟ ਬੇਸ ਕੈਂਪ, ਮਾਊਂਟ ਕਿਲੀਮੰਜਾਰੋ ਅਤੇ ਮਾਊਂਟ ਕੋਸੀਸਜ਼ਕੋ ਵੀ ਫਤਹਿ ਕਰ ਚੁਕੀ ਹੈ। 8 ਸਾਲਾ ਸਾਨਵੀ ਸੂਦ ਨੇ ਅਜਿਹਾ ਕਰਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਵਿਦਿਆਰਥਣ 8 ਸਾਲਾ ਸਾਨਵੀ ਸੂਦ ਆਪਣੇ ਪਿਤਾ ਦੀਪਕ ਸੂਦ ਨਾਲ 23 ਜੁਲਾਈ ਨੂੰ ਰੂਸ ਲਈ ਰਵਾਨਾ ਹੋਈ ਅਤੇ 24 ਜੁਲਾਈ ਨੂੰ ਰੂਸ ਪਹੁੰਚੀ। ਉਸ ਨੇ 5642 ਮੀਟਰ ਦੀ ਉਚਾਈ ‘ਤੇ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ‘ਤੇ ਤਿਰੰਗਾ ਲਹਿਰਾਇਆ। ਸਾਨਵੀ ਨੇ ਦੱਸਿਆ ਕਿ ਉਸ ਦੀ ਇੱਛਾ ਲੜਕੀਆਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਨੂੰ ਫਿਟਨੈੱਸ ਬਾਰੇ ਜਾਗਰੂਕ ਕਰਨਾ ਹੈ।

8 ਸਾਲਾ ਸਾਨਵੀ ਸੂਦ ਨੇ ਦੱਸਿਆ ਕਿ ਰੂਸ ਵਿਚ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨਾ ਅਸਲ ਵਿਚ ਚੁਣੌਤੀਪੂਰਨ ਸੀ, ਜਿਸ ਵਿਚ ਤਾਪਮਾਨ -25 ਤੱਕ ਡਿੱਗ ਗਿਆ ਸੀ। ਉਸ ਨੇ ਪਹਿਲੇ ਦਿਨ ਤੋਂ ਹੀ ਟ੍ਰੈਕਿੰਗ ਸ਼ੁਰੂ ਕਰ ਦਿੱਤੀ ਸੀ। ਤੂਫਾਨੀ ਮੌਸਮ ਅਤੇ ਭਾਰੀ ਬਰਫਬਾਰੀ ਕਾਰਨ ਪ੍ਰੋਗਰਾਮ ਨੂੰ 29 ਤੋਂ 30 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ। ਸਾਨਵੀ ਨੇ ਕਿਹਾ- ਬਰਫ਼ ਨਾਲ ਢਕੇ ਮਾਊਂਟ ਐਲਬਰਸ ‘ਤੇ ਚੜ੍ਹਨਾ ਇੱਕ ਵੱਖਰਾ ਅਨੁਭਵ ਸੀ।

Exit mobile version