ਜਲੰਧਰ- ਕੇਂਦਰ ਸਰਕਾਰ ਨੂੰ ਝੁਕਾ ਕੇ ਖੇਤੀ ਕਨੂੰਨ ਵਾਪਿਸ ਕਰਵਾਉਣ ਵਾਲੇ ਕਿਸਾਨ ਹੁਣ ਸਿਆਸਤ ਦੇ ਮੈਦਾਨ ਚ ਵੀ ਰਿਵਾਇਤੀ ਪਾਰਟੀ ਨੂੰ ਝੁਕਾਉਣ ਲਈ ਤਿਆਰ ਹਨ.ਕਿਸਾਨਾਂ ਦਾ ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਚ ਕਦਮ ਰਖ ਚੁੱਕਿਆ ਹੈ.ਮੋਰਚੇ ਦੇ ਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਹਲਕੇ ਤੋਂ ਸਿਆਸੀ ਸਫਰ ਦੀ ਸ਼ੁਰੂਆਤ ਕਰਣਗੇ.ਮੋਰਚੇ ਵਲੋਂ ਹੁਣ ਤੱਕ ਦੱਸ ਸੀਟਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ.
ਆਮ ਆਦਮੀ ਪਾਰਟੀ ਨਾਲ ਏਨ ਮੌਕੇ ਤੇ ਗੱਲਬਾਤ ਨਾ ਬਨਣ ਤੋਂ ਬਾਅਦ ਹੁਣ ਕਿਸਾਨ ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜਨ ਲਈ ਤਿਆਰ ਹਨ.ਗੁਰਨਾਮ ਚੜੂਨੀ ਨਾਲ ਸਹਿਮਤੀ ਨਾ ਬਨਣ ਤੋਂ ਬਾਅਦ ਸਥਿਤੀ ਥੌੜੀ ਖਰਾਬ ਜਾਪ ਰਹੀ ਸੀ ਪਰ ਹੁਣ ਖਬਰ ਮਿਲੀ ਹੈ ਕੀ ਰਾਜੇਵਾਲ ਨੇ ਸਾਰੀਆਂ ਸੀਟਾਂ ‘ਤੇ ਆਪਣੇ ਸਿਪਾਹੀ ਤੈਨਾਤ ਕਰ ਦਿੱਤੇ ਹਨ.ਖਬਰ ਹੈ ਕੀ ਸੰਯੁਕਤ ਮੌਰਚਾ 16 ਤਰੀਕ ਨੂੰ ਆਪਣੀ ਦੂਸਰੀ ਅਤੇ ਅੰਤਿਮ ਲਿਸਟ ਜਾਰੀ ਕਰ ਦੇਵੇਗਾ.
ਆਮ ਆਦਮੀ ਪਾਰਟੀ ਦੇ ਨਾਲ ਬਾਕੀ ਦੀਆਂ ਰਿਵਾਇਤੀ ਪਾਰਟੀਆਂ ਸੰਯੁਕਤ ਮੋਰਚੇ ਨੂੰ ਆਪਣੇ ਲਈ ਖਤਰਾ ਮੰਨ ਰਹੀਆਂ ਹਨ.ਕੇਜਰੀਵਾਲ ਤਾਂ ਖੁਦ ਇਸਦੀ ਪੂਸ਼ਟੀ ਕਰ ਚੁੱਕੇ ਹਨ.ਦੂਜੇ ਪਾਸੇ ਕਾਂਗਰਸ ਵੀ ਆਪਣੀ ਲਿਸਟ ਘੋਟ ਕੇ ਬੇਠੀ ਹੋਈ ਹੈ.ਕਾਂਗਰਸ ਨੂੰ ਖਦਸ਼ਾ ਹੈ ਕੀ ਉਨ੍ਹਾਂ ਵਲੋਂ ਨਕਾਰੇ ਗਏ ਨੇਤਾ ਦੂਜੀਆਂ ਪਾਰਟੀਆਂ ਚ ਸ਼ਾਮਿਲ ਹੋ ਜਾਣਗੇ.ਕੈਪਟਨ ਅਤੇ ਭਾਜਪਾ ਵੀ ਉਸੇ ਲਿਸਟ ‘ਤੇ ਨਜ਼ਰ ਗਾੜ ਕੇ ਬੈਠੀ ਹੈ.
ਫਿਲਹਾਲ ਉੜੀਕ ਹੈ ਸੰਯੁਕਤ ਸਮਾਜ ਮੋਰਚੇ ਦੀ ਲਿਸਟ ਅਤੇ ਅਗਲੇ ਕਦਮ ਦੀ.ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੋਰਚੇ ਦੇ ਉਮੀਦਵਾਰ ਰਿਵਾਇਤੀ ਪਾਰਟੀਆਂ ਦੀ ਨੀੰਦ ਖਰਾਬ ਕਰ ਦੇਣਗੇ.