ਸਰਗੁਣ ਮਹਿਤਾ ਨੇ ਟੈਲੀਵਿਜ਼ਨ ਇੰਡਸਟਰੀ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੱਕ ਆਪਣਾ ਕਾਫੀ ਨਾਮ ਕਮਾਇਆ ਹੈ। ਉਸਨੇ ਪੰਜਾਬੀ ਇੰਡਸਟਰੀ ਵਿੱਚ ਕਈ ਸੁਪਰਹਿੱਟ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕੀਤਾ ਹੈ। ਹੁਣ ਅਦਾਕਾਰਾ ਨੇ ਹਾਲ ਹੀ ਵਿੱਚ ਅਕਸ਼ੈ ਕੁਮਾਰ ਦੀ ਫਿਲਮ ਕਠਪੁਤਲੀ ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ ਹੈ। ਸਰਗੁਣ ਮਹਿਤਾ ਹੁਣ ਨਾ ਸਿਰਫ਼ ਅਦਾਕਾਰਾ ਹੈ ਸਗੋਂ ਨਿਰਮਾਤਾ ਵੀ ਹੈ। ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ।ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਰਗੁਣ ਨੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਐਕਟਿੰਗ ਵਿੱਚ ਦਿਲਚਸਪੀ ਹੋਣ ਕਾਰਨ ਸਰਗੁਣ ਨੇ ਇਹ ਕੋਰਸ ਅੱਧ ਵਿਚਾਲੇ ਹੀ ਛੱਡ ਦਿੱਤਾ। ਇਸ ਤੋਂ ਬਾਅਦ ਉਸਨੇ ਟੀਵੀ ਸੀਰੀਅਲਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ।
ਇਸ ਟੀਵੀ ਸ਼ੋਅ ਤੋਂ ਡੈਬਿਊ ਕੀਤਾ
ਸਰਗੁਣ ਮਹਿਤਾ ਨੇ ਸਾਲ 2009 ‘ਚ ਟੀਵੀ ਸ਼ੋਅ ’12/24 ਕਰੋਲ ਬਾਗ’ ਨਾਲ ਟੈਲੀਵਿਜ਼ਨ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਉਸ ਦੇ ਸਹਾਇਕ ਕਿਰਦਾਰ ਦੀ ਕਾਫੀ ਤਾਰੀਫ ਹੋਈ। ਸਾਲ 2012 ‘ਚ ਉਸ ਨੇ ਟੀਵੀ ਸ਼ੋਅ ‘ਫੁਲਵਾ’ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਹ ਉਸ ਦੀ ਜ਼ਿੰਦਗੀ ਦਾ ਮੋੜ ਬਣ ਗਿਆ। ਇਸ ਦੌਰਾਨ ਉਨ੍ਹਾਂ ਨੇ ਸ਼ੋਅ ‘ਕਿਆ ਹੁਆ ਤੇਰਾ ਵਾਦਾ’ ‘ਚ ਅਹਿਮ ਭੂਮਿਕਾ ਨਿਭਾਈ। ਉਦੋਂ ਤੱਕ ਉਹ ਆਪਣੇ ਆਪ ਨੂੰ ਇੱਕ ਪ੍ਰਮੁੱਖ ਅਭਿਨੇਤਰੀ ਵਜੋਂ ਸਥਾਪਿਤ ਕਰ ਚੁੱਕੀ ਸੀ। ਸਾਲ 2013 ‘ਚ ਉਹ ‘ਬਾਲਿਕਾ ਵਧੂ’ ‘ਚ ਨਜ਼ਰ ਆਈ ਸੀ। ਅਕਤੂਬਰ 2012 ਵਿੱਚ, ਉਸਨੇ ਕਾਮੇਡੀ ਸ਼ੋਅ ਕਾਮੇਡੀ ਸਰਕਸ ਕੇ ਅਜੂਬੇ ਵਿੱਚ ਕਪਿਲ ਸ਼ਰਮਾ ਨਾਲ ਕੰਮ ਕੀਤਾ।
ਇਹਨਾਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ
ਸਰਗੁਣ ਮੇਹਤਾਨੇ ਨੇ ਸਾਲ 2015 ‘ਚ ਪੰਜਾਬੀ ਰੋਮਾਂਟਿਕ ਕਾਮੇਡੀ ਫਿਲਮ ‘ਅੰਗ੍ਰੇਜ਼’ ਨਾਲ ਡੈਬਿਊ ਕੀਤਾ ਸੀ। ਇਹ ਉਸ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ। ਇਸ ਲਈ ਉਸ ਨੂੰ ਸਰਵੋਤਮ ਅਭਿਨੇਤਰੀ ਸ਼੍ਰੇਣੀ ਵਿੱਚ ਪੀਟੀਸੀ ਪੰਜਾਬੀ ਫਿਲਮ ਅਵਾਰਡ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2016 ‘ਚ ਫਿਲਮ ‘ਪੰਜਾਬ’ ਅਤੇ ਸਾਲ 2017 ‘ਚ ‘ਲਾਹੌਰੀਏ’ ‘ਚ ਕੰਮ ਕੀਤਾ। ਉਸਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਚਾਰ ਸਾਲਾਂ ਦੇ ਕਰੀਅਰ ਵਿੱਚ 7 ਵਾਰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤੇ। ਸਾਲ 2019 ‘ਚ ਆਈ ਉਨ੍ਹਾਂ ਦੀ ਫਿਲਮ ‘ਕਾਲਾ ਸ਼ਾਹ ਕਾਲਾ’ ਵੀ ਸੁਪਰਹਿੱਟ ਰਹੀ ਸੀ। ਇਹ ਫ਼ਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ।
View this post on Instagram
ਨੱਚ ਬਲੀਏ ਦੌਰਾਨ ਮਿਲਿਆ ਪ੍ਰਪੋਜਲ
ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਦੀ ਲਵ ਸਟੋਰੀ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਦੋਵੇਂ ਪਹਿਲੀ ਵਾਰ ਸਾਲ 2009 ਵਿੱਚ ਇੱਕ ਟੀਵੀ ਸ਼ੋਅ ਦੌਰਾਨ ਮਿਲੇ ਸਨ। ਉਸ ਸਮੇਂ ਕੌਣ ਜਾਣਦਾ ਸੀ ਕਿ ਇਹ ਰੀਲ ਲਾਈਫ ਜੋੜਾ ਅਸਲ ਜ਼ਿੰਦਗੀ ਵਿੱਚ ਬਦਲ ਜਾਵੇਗਾ। ਇਕ ਇੰਟਰਵਿਊ ‘ਚ ਸਰਗੁਣ ਨੇ ਦੱਸਿਆ ਸੀ ਕਿ ਪਹਿਲੀ ਹੀ ਮੁਲਾਕਾਤ ‘ਚ ਸਰਗੁਣ ਨੂੰ ਰਵੀ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣਾ ਦਿਲ ਉਨ੍ਹਾਂ ਨੂੰ ਦੇ ਦਿੱਤਾ। ਪਰ, ਉਸ ਸਮੇਂ ਦੋਵਾਂ ਨੇ ਇੱਕ ਦੂਜੇ ਨੂੰ ਪ੍ਰਪੋਜ਼ ਨਹੀਂ ਕੀਤਾ ਸੀ। ਇਸ ਤੋਂ ਬਾਅਦ 2012 ‘ਚ ਨੱਚ ਬਲੀਏ ਸੀਜ਼ਨ 5 ਦੌਰਾਨ ਰਵੀ ਨੇ ਸਰਗੁਣ ਮਹਿਤਾ ਨੂੰ ਗੋਡਿਆਂ ਭਾਰ ਬੈਠ ਕੇ ਰਿੰਗ ਦਿੰਦੇ ਹੋਏ ਪ੍ਰਪੋਜ਼ ਕੀਤਾ। ਜਿਸ ਤੋਂ ਬਾਅਦ ਦੋਵਾਂ ਨੇ ਸ਼ੋਅ ਛੱਡਦੇ ਹੀ ਵਿਆਹ ਕਰ ਲਿਆ। ਦੋਵਾਂ ਦੇ ਵਿਆਹ ਨੂੰ ਕਰੀਬ 8-10 ਸਾਲ ਹੋਣ ਵਾਲੇ ਹਨ। ਐਕਟਿਵ ਜੋੜਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਾ ਹੈ ਅਤੇ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਦੀ ਵਰਖਾ ਕਰਦਾ ਰਹਿੰਦਾ ਹੈ।