ਡੈਸਕ- ਪੰਚਕੂਲਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਮੀਂਹ ਦੌਰਾਨ ਸਤਲੁਜ ਸਕੂਲ ਦੀ ਬੱਸ ਰਾਮਗੜ੍ਹ ਦੇ ਪਿੰਡ ਕਨੌਲੀ ਨੇੜੇ ਪਲਟ ਗਈ। ਸਕੂਲ ਬੱਸ ਵਿੱਚ ਬੱਚੇ ਸਵਾਰ ਸਨ ਅਤੇ ਇਹ ਸੜਕ ਕਿਨਾਰੇ ਇੱਕ ਖੇਤ ਵਿੱਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 10-12 ਬੱਚੇ ਸਵਾਰ ਸਨ। ਹਾਦਸੇ ਵਿਚ ਕੁਝ ਬੱਚੇ ਜ਼ਖ਼ਮੀ ਹੋ ਗਏ। ਪਰਿਵਾਰਕ ਮੈਂਬਰ ਬੱਚਿਆਂ ਨੂੰ ਹਸਪਤਾਲ ਲੈ ਗਏ ਹਨ।
ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਖੇਤਾਂ ਵਿਚ ਪਲਟੀ ਸਕੂਲ ਬੱਸ
