ਵੈਨਕੂਵਰ ’ਚ ਭਾਰਤੀ ਕੌਂਸਲੇਟ ਦੇ ਬਾਹਰ ਵਧਾਈ ਗਈ ਸੁਰੱਖਿਆ

Vancouver- ਵੈਨਕੂਵਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫ਼ਤੇ ਭਾਰਤ ਦੀ ਸਰਕਾਰ ਅਤੇ ਬੀ.ਸੀ. ’ਚ ਸਿੱਖ ਭਾਈਚਾਰੇ ਦੇ ਇੱਕ ਆਗੂ ਦੀ ਹੱਤਿਆ ਦਰਮਿਆਨ ਸੰਭਾਵੀ ਸਬੰਧ ਬਾਰੇ ਭਰੋਸੇਯੋਗ ਖੁਫੀਆ ਜਾਣਕਾਰੀ ਹੋਣ ਮਗਰੋਂ ਭਾਰਤ ਦੇ ਕੌਂਸਲੇਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਕੰਸਟ. ਵਿਭਾਗ ਦੀ ਮੀਡੀਆ ਰਿਲੇਸ਼ਨਜ਼ ਅਫਸਰ ਤਾਨੀਆ ਵਿਸਿੰਟਿਨ ਦਾ ਕਹਿਣਾ ਹੈ ਕਿ ਭਾਰਤ ਟਰੂਡੋ ਦੇ ਬਿਆਨ ਮਗਰੋਂ ਪੁਲਿਸ ‘ਹਾਲਾਤਾਂ ਸਥਿਤੀਆਂ ਦੀ ਨੇੜਿਓਂ ਨਿਗਰਾਨੀ’ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੈਨਕੂਵਰ ਪੁਲਿਸ ਭਾਰਤੀ ਕੌਂਸਲਰ ਅਧਿਕਾਰੀਆਂ ਲਈ ਕਿਸੇ ਖਾਸ ਖਤਰੇ ਦੀ ਜਾਣਕਾਰੀ ਤਾਂ ਨਹੀਂ ਹੈ ਪਰ ਫਿਰ ਵੀ ਡਾਊਨਟਾਊਨ ਵੈਨਕੂਵਰ ਕੌਂਸਲੇਟ ’ਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ।
ਵਿਸਟਿਨ ਦਾ ਕਹਿਣਾ ਹੈ ਕਿ ਪੁਲਿਸ ਸ਼ਹਿਰ ਦੇ ਅਧਿਕਾਰੀਆਂ ਨਾਲ ਮਿਲ ਕੇ ਕੌਂਸਲੇਟ ਵਾਲੀ ਇਮਾਰਤ ਦੇ ਬਾਹਰ ਹਾਓ ਸਟਰੀਟ ’ਤੇ ਨੋ-ਸਟਾਪਿੰਗ ਜ਼ੋਨ ਨੂੰ ਲਾਗੂ ਕਰਨ ਲਈ ਵੀ ਕੰਮ ਕਰ ਰਹੀ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਸੀ ਕਿ ਕੈਨੇਡਾ ਨੇ ਭਾਰਤ ਦੇ ਡਿਪਲੋਮੈਟਾਂ ਨੂੰ 24 ਘੰਟੇ ਸੁਰੱਖਿਆ ਦੀ ਪੇਸ਼ਕਸ਼ ਕੀਤੀ ਹੈ।