ਸ੍ਰੀਨਗਰ : ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਵਿਚ ਇਕ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖਿਲਾਫ ਇਕ ਆਪਰੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਸਿਰਫ 9 ਦਿਨਾਂ ਵਿਚ 13 ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ।
ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ 13 ਵਿਚੋਂ 3 ਅੱਤਵਾਦੀ ਪਿਛਲੇ 24 ਘੰਟਿਆਂ ਵਿਚ ਸ਼੍ਰੀਨਗਰ ‘ਚ ਮਾਰੇ ਗਏ ਹਨ। ਇਸ ਕਾਰਵਾਈ ਦੇ ਜ਼ਰੀਏ ਸੁਰੱਖਿਆ ਬਲਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਇਲਾਕੇ ਵਿਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਉਮਰ ਮੁਸ਼ਤਾਕ ਖੰਡੇ ਨੂੰ ਮਾਰ ਦਿੱਤਾ ਹੈ।
ਇਸ ਵਿਚ ਖੰਡੇ ਸਮੇਤ 2 ਹੋਰ ਅੱਤਵਾਦੀਆਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਈਜੀ ਵਿਜੇ ਕੁਮਾਰ ਨੇ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਉਮਰ ਮੁਸ਼ਤਾਕ ਖੰਡੇ ਨੇ ਇਸ ਸਾਲ ਦੋ ਪੁਲਿਸ ਕਰਮਚਾਰੀਆਂ ਨੂੰ ਮਾਰ ਦਿੱਤਾ ਸੀ ਅਤੇ ਇਸ ਤੋਂ ਪਹਿਲਾਂ ਘਾਟੀ ਵਿਚ ਕਈ ਹਮਲੇ ਕੀਤੇ ਸਨ।
ਜੰਮੂ -ਕਸ਼ਮੀਰ ਪੁਲਿਸ ਨੇ 10 ਚੋਟੀ ਦੇ ਅੱਤਵਾਦੀਆਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿਚ ਮੁਸ਼ਤਾਕ ਖੰਡੇ ਦਾ ਨਾਂਅ ਵੀ ਸੀ। ਦੱਸ ਦਈਏ ਕਿ 8 ਅਕਤੂਬਰ ਤੋਂ ਲੈ ਕੇ ਹੁਣ ਤੱਕ ਸੁਰੱਖਿਆ ਬਲਾਂ ਦੇ ਆਪਰੇਸ਼ਨ ਵਿਚ 13 ਅੱਤਵਾਦੀ ਮਾਰੇ ਗਏ ਹਨ।
ਟੀਵੀ ਪੰਜਾਬ ਬਿਊਰੋ