IPL 2022 ਲਈ ਮੈਗਾ ਨਿਲਾਮੀ ਹੋ ਰਹੀ ਹੈ। ਇਸ ਨਿਲਾਮੀ ਦੌਰਾਨ ਪੰਜਾਬ ਕਿੰਗਜ਼ ਦਾ ਪਰਸ ਸਭ ਤੋਂ ਵੱਧ ਭਰਿਆ ਨਜ਼ਰ ਆ ਰਿਹਾ ਹੈ। 72 ਕਰੋੜ ਦੇ ਵੱਡੇ ਪਰਸ ਨਾਲ ਇਹ ਫ੍ਰੈਂਚਾਇਜ਼ੀ ਇਸ ਸਥਿਤੀ ‘ਚ ਹੈ ਕਿ ਉਹ ਕਿਸੇ ਵੀ ਖਿਡਾਰੀ ‘ਤੇ ਸਭ ਤੋਂ ਵੱਡੀ ਸੱਟਾ ਲਗਾ ਸਕਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਟੀਮ ‘ਚ ਸ਼ਾਮਲ ਕਰ ਸਕਦੀ ਹੈ। ਪਿਛਲੇ 7 ਸਾਲਾਂ ਤੋਂ ਪੰਜਾਬ ਦੀ ਟੀਮ ਪਲੇਆਫ ਵਿੱਚ ਵੀ ਪ੍ਰਵੇਸ਼ ਨਹੀਂ ਕਰ ਸਕੀ ਹੈ। ਪਿਛਲੇ ਕੁਝ ਸਾਲਾਂ ‘ਚ ਟੀਮ ਚੋਣ ‘ਚ ਫਰੈਂਚਾਇਜ਼ੀ ਦੀ ਨਾਕਾਮੀ ਸਾਫ ਦਿਖਾਈ ਦੇ ਰਹੀ ਹੈ। ਪੰਜਾਬ ਨੂੰ 72 ਕਰੋੜ ਰੁਪਏ ‘ਚ ਸਹੀ ਕ੍ਰਿਕਟਰਾਂ ਦੀ ਚੋਣ ਕਰਕੇ ਟੀਮ ‘ਚ 23 ਖਾਲੀ ਥਾਵਾਂ ਨੂੰ ਭਰਨਾ ਹੋਵੇਗਾ। ਇਸ ਲਾਈਵ ਸਟੋਰੀ ਰਾਹੀਂ ਅਸੀਂ ਤੁਹਾਨੂੰ ਪੰਜਾਬ ਕਿੰਗਜ਼ ਦੀ ਨਿਲਾਮੀ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਦਾਨ ਕਰਾਂਗੇ। ਸਾਡੇ ਨਾਲ ਰਹੋ
ਪੰਜਾਬ ਨੂੰ ਸਭ ਤੋਂ ਵੱਡਾ ਝਟਕਾ ਕੇਐੱਲ ਰਾਹੁਲ ਨੂੰ ਲੱਗਾ। ਟੀਮ ਦੇ ਇਸ ਹੋਨਹਾਰ ਬੱਲੇਬਾਜ਼ ਅਤੇ ਕਪਤਾਨ ਨੇ ਪਿਛਲੇ ਸੀਜ਼ਨ ਤੋਂ ਬਾਅਦ ਫ੍ਰੈਂਚਾਇਜ਼ੀ ਤੋਂ ਆਪਣਾ ਨਾਤਾ ਤੋੜ ਲਿਆ ਸੀ। ਰਾਹੁਲ ਹੁਣ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਹਨ। ਪੰਜਾਬ ਦੀ ਟੀਮ ਨੇ ਸਿਰਫ਼ ਦੋ ਕ੍ਰਿਕਟਰਾਂ ਨੂੰ ਹੀ ਰਿਟੇਨ ਕੀਤਾ ਹੈ। ਫਰੈਂਚਾਇਜ਼ੀ ਨੇ ਮਯੰਕ ਅਗਰਵਾਲ ‘ਤੇ 12 ਕਰੋੜ ਅਤੇ ਅਰਸ਼ਦੀਪ ਸਿੰਘ ‘ਤੇ 4 ਕਰੋੜ ਖਰਚ ਕੇ ਉਸ ਨੂੰ ਬਰਕਰਾਰ ਰੱਖਿਆ ਹੈ।