ਸ਼ੇਅਰ ਬਾਜਾਰ ‘ਚ ਵੱਡਾ ਉਛਾਲ, Sensex-Nifty ਨੇ ਬਣਾਇਆ ਨਵਾਂ ਰਿਕਾਰਡ

ਡੈਸਕ- ਅਮਰੀਕਾ ਤੋਂ ਆਈ ਚੰਗੀ ਖ਼ਬਰ ਦਾ ਅਸਰ ਅੱਜ ਸ਼ੇਅਰ ਬਾਜ਼ਾਰ ‘ਤੇ ਨਜ਼ਰ ਆਉਣ ਲੱਗਾ ਹੈ। ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ‘ਚ 0.50 ਫੀਸਦੀ ਦੀ ਕਟੌਤੀ ਕੀਤੀ ਹੈ ਅਤੇ ਉਮੀਦ ਮੁਤਾਬਕ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ‘ਚ ਕਟੌਤੀ ਕਰਨ ਦਾ ਭਾਰਤੀ ਸ਼ੇਅਰ ਬਾਜ਼ਾਰ ‘ਤੇ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਖੁੱਲ੍ਹਿਆ ਅਤੇ ਸ਼ੁਰੂਆਤੀ ਕਾਰੋਬਾਰ ‘ਚ ਕਾਫੀ ਉਛਾਲ ਦੇਖਣ ਨੂੰ ਮਿਲਿਆ। ਯੂਐਸ ਫੈੱਡ ਨੇ ਬੁੱਧਵਾਰ ਰਾਤ ਨੂੰ 4 ਸਾਲਾਂ ਵਿੱਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ। ਫੈੱਡ ਵੱਲੋਂ ਦਰਾਂ ਵਿੱਚ ਹੋਰ ਕਟੌਤੀ ਕਰਨ ਦੀ ਉਮੀਦ ਹੈ। Fed ਦਰਾਂ ‘ਚ ਕਟੌਤੀ ਕਾਰਨ ਕਰਜ਼ਾ ਸਸਤਾ ਹੋ ਜਾਂਦਾ ਹੈ। ਇਸ ਕਾਰਨ ਭਾਰਤ ਵਰਗੇ ਉਭਰਦੇ ਬਾਜ਼ਾਰਾਂ ‘ਚ ਚੰਗੀ ਮਾਤਰਾ ‘ਚ ਨਿਵੇਸ਼ ਦੇਖਣ ਨੂੰ ਮਿਲੇਗਾ।

ਅਮਰੀਕੀ ਫੇਡ ਦੇ ਫੈਸਲੇ ਦਾ ਤੁਰੰਤ ਅਸਰ ਭਾਰਤੀ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੈਂਸੈਕਸ-ਨਿਫਟੀ ਰਿਕਾਰਡ ਉਚਾਈ ‘ਤੇ ਖੁੱਲ੍ਹਿਆ ਹੈ। ਵੀਰਵਾਰ ਨੂੰ BSE ਸੈਂਸੈਕਸ 410.95 ਅੰਕਾਂ ਦੇ ਵਾਧੇ ਨਾਲ 83,359.17 ਦੇ ਪੱਧਰ ‘ਤੇ ਅਤੇ NSE ਨਿਫਟੀ 109.50 ਅੰਕਾਂ ਦੇ ਵਾਧੇ ਨਾਲ 25,487.05 ‘ਤੇ ਸ਼ੁਰੂ ਹੋਇਆ।

ਸੈਂਸੈਕਸ 600 ਅੰਕਾਂ ਦੀ ਛਾਲ
ਬੰਬਈ ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ ਅੱਜ 411 ਅੰਕਾਂ ਦੇ ਵਾਧੇ ਨਾਲ 83,359.17 ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਇਹ 0.74 ਫੀਸਦੀ ਦੇ ਵਾਧੇ ਨਾਲ 83,546 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ ਦੇ ਸਾਰੇ 30 ਸ਼ੇਅਰ ਹਰੇ ਰੰਗ ‘ਚ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕਾਂਕ ਨਿਫਟੀ ਸ਼ੁਰੂਆਤੀ ਕਾਰੋਬਾਰ ‘ਚ 173 ਅੰਕਾਂ ਦੇ ਵਾਧੇ ਨਾਲ 25,551 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸ਼ੁਰੂਆਤੀ ਕਾਰੋਬਾਰ ‘ਚ ਨਿਫਟੀ ਦੇ 50 ਸ਼ੇਅਰਾਂ ‘ਚੋਂ 48 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 2 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ।