ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਅਭਿਨੇਤਰੀ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ। ਅੱਜ ਅਸੀਂ ਉਸ ਦੀ ਸੰਪਤੀ ਬਾਰੇ ਗੱਲ ਕਰਾਂਗੇ।
ਮਸ਼ਹੂਰ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਅਕਸਰ ਆਪਣੀ ਕਿਊਟਨੈੱਸ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅਭਿਨੇਤਰੀ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ-ਫਾਲੋਇੰਗ ਹੈ, ਜੋ ਉਸ ਦੀ ਇਕ ਝਲਕ ਦੇਖਣ ਲਈ ਬੇਤਾਬ ਹਨ। ਜਲਦ ਹੀ ਸ਼ਹਿਨਾਜ਼ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ। ਜਦੋਂ ਤੋਂ ਅਭਿਨੇਤਰੀ ਨੇ ਬਿੱਗ ਬੌਸ 13 ਕੀਤਾ ਹੈ, ਉਹ ਹਰ ਗੁਜ਼ਰਦੇ ਦਿਨ ਦੇ ਨਾਲ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਨੇ ਅਭਿਨੇਤਰੀ ਨੂੰ ਇਕ ਪਲ ਲਈ ਤੋੜ ਦਿੱਤਾ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸਖਤ ਮਿਹਨਤ ਕਰਨ ਤੋਂ ਬਾਅਦ ਹੁਣ ਫਿਲਮਾਂ ਵਿਚ ਧਮਾਲਾਂ ਪਾਉਣ ਲਈ ਤਿਆਰ ਹਨ।
ਅਦਾਕਾਰਾ ਇੱਕ ਸੋਸ਼ਲ ਮੀਡੀਆ ਪੋਸਟ ਲਈ ਇੰਨਾ ਕਰਦੀ ਹੈ ਚਾਰਜ
ਸਾਲ 2023 ਦੀ ਸ਼ੁਰੂਆਤ ਅਭਿਨੇਤਰੀ ਲਈ ਧਮਾਕੇ ਨਾਲ ਹੋਈ, ਕਿਉਂਕਿ ਸਲਮਾਨ ਖਾਨ ਦੀ ਫਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਦੀ ਇੱਕ ਝਲਕ ਦੇਖਣ ਨੂੰ ਮਿਲੀ। ਫਿਲਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਰਿਪੋਰਟ ਮੁਤਾਬਕ ਸ਼ਹਿਨਾਜ਼ ਗਿੱਲ ਨੂੰ ਕਥਿਤ ਤੌਰ ‘ਤੇ ਬਿੱਗ ਬੌਸ 13 ਲਈ ਹਰ ਹਫ਼ਤੇ 4.5 ਲੱਖ ਰੁਪਏ ਦਿੱਤੇ ਗਏ ਸਨ। ਹਰੇਕ ਬ੍ਰਾਂਡ ਪੋਸਟ ਲਈ 8 ਲੱਖ ਰੁਪਏ ਤੱਕ ਲੱਗਦਾ ਹੈ।
View this post on Instagram
ਫੀਸਾਂ ਨੂੰ ਲੈ ਕੇ ਚੱਲ ਰਹੀ ਹੈ ਇਹ ਗੱਲ
ਸ਼ਹਿਨਾਜ਼ ਗਿੱਲ ਇੱਕ ਫਿਲਮ ਲਈ ਕਿੰਨੀ ਫੀਸ ਲੈਂਦੀ ਹੈ, ਇਹ ਫਿਲਹਾਲ ਪਤਾ ਨਹੀਂ ਹੈ। ਅਦਾਕਾਰਾ ਨੇ ਆਪਣੇ ਕਰੀਅਰ ਵਿੱਚ ਹੁਣ ਤੱਕ ਪੰਜ ਫਿਲਮਾਂ ਕੀਤੀਆਂ ਹਨ। ਜਿਸ ਵਿੱਚ ਚਾਰ ਫ਼ਿਲਮਾਂ ਸਤਿ ਸ੍ਰੀ ਅਕਾਲ ਇੰਗਲੈਂਡ, ਕਾਲਾ ਸ਼ਾਹ ਕਾਲਾ, ਡਾਕਾ, ਹੋਂਸਲਾ ਰੱਖ ਰਿਲੀਜ਼ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਪੰਜਵੀਂ ਫ਼ਿਲਮ ‘ਕਿਸੀ ਕਾ ਭਾਈ ਕਿਸ ਕੀ ਜਾਨ’ 21 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਸ਼ਹਿਨਾਜ਼ ਨੂੰ ‘ਕਿਸੀ ਕਾ ਭਾਈ ਕਿਸ ਕੀ ਜਾਨ’ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ, ਕੁਝ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਸਲਮਾਨ ਖਾਨ ਨੇ ਆਪਣੀ ਫਿਲਮ ‘ਚ ਰੋਲ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਅਦਾਕਾਰਾ ਨੂੰ ਆਪਣੀ ਫੀਸ ਦੇ ਤੌਰ ‘ਤੇ ਕੋਈ ਵੀ ਰਕਮ ਲੈਣ ਲਈ ਕਿਹਾ।