ਜਲੰਧਰ— ਗੁਜਰਾਤ ਟਾਈਟਨਸ ਨੂੰ ਮੰਗਲਵਾਰ ਨੂੰ ਚੇਨਈ ਦੇ ਐੱਮਐੱਮ ਚਿਦੰਬਰਮ ਸਟੇਡੀਅਮ ‘ਚ ਮੇਜ਼ਬਾਨ ਚੇਨਈ ਸੁਪਰ ਕਿੰਗਜ਼ ਦੇ ਹੱਥੋਂ 63 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸੀਐਸਕੇ ਨੇ ਛੇ ਵਿਕਟਾਂ ’ਤੇ 206 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਗੁਜਰਾਤ ਟਾਈਟਨਸ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 143 ਦੌੜਾਂ ਹੀ ਬਣਾ ਸਕੀ। ਮੈਚ ਤੋਂ ਬਾਅਦ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਮੰਨਿਆ ਕਿ ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਪਛੜ ਗਏ ਹਨ। ਇਸ ਤੋਂ ਪਹਿਲਾਂ CSK ਨੇ IPL 2023 ਦੇ ਫਾਈਨਲ ਵਿੱਚ ਵੀ ਗੁਜਰਾਤ ਨੂੰ ਹਰਾਇਆ ਸੀ।
ਗਿੱਲ ਨੇ ਮੈਚ ਤੋਂ ਬਾਅਦ ਕਿਹਾ, “ਪਹਿਲੀ ਪਾਰੀ ਦੌਰਾਨ ਚੇਨਈ ਦੇ ਬੱਲੇਬਾਜ਼ਾਂ ਨੇ ਸਾਨੂੰ ਪਿੱਛੇ ਛੱਡ ਦਿੱਤਾ। ਨਾਲ ਹੀ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਬਹੁਤ ਚੰਗੀ ਯੋਜਨਾਬੰਦੀ ਨਾਲ ਗੇਂਦਬਾਜ਼ੀ ਕੀਤੀ। ਅਸੀਂ ਪਾਵਰਪਲੇ ‘ਚ ਦੌੜਾਂ ਨਹੀਂ ਬਣਾ ਸਕੇ ਅਤੇ ਉਥੋਂ ਸਾਡੀ ਟੀਮ ਪਿੱਛੇ ਪੈ ਗਈ।”
ਚੇਨਈ ਵੱਲੋਂ ਦਿੱਤੇ 207 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਾਵਰਪਲੇ ਵਿੱਚ ਹੀ ਟੀਮ ਨੇ ਦੋ ਵਿਕਟਾਂ ਗੁਆ ਦਿੱਤੀਆਂ। ਸਾਈ ਸੁਦਰਸ਼ਨ ਇੱਕ ਵਾਰ ਫਿਰ ਸਭ ਤੋਂ ਵੱਧ ਸਕੋਰਰ ਰਹੇ ਅਤੇ 37 ਦੌੜਾਂ ਬਣਾਈਆਂ। ਪਰ ਦੂਜੇ ਸਿਰੇ ‘ਤੇ ਲਗਾਤਾਰ ਵਿਕਟਾਂ ਗੁਆਉਣ ਕਾਰਨ ਟੀਮ 8 ਵਿਕਟਾਂ ‘ਤੇ 143 ਦੌੜਾਂ ਹੀ ਬਣਾ ਸਕੀ। ਚੇਨਈ ਲਈ ਦੀਪਕ ਚਾਹਰ (2/28) ਨੇ ਇਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਕੀਤੀ। ਤੁਸ਼ਾਰ ਦੇਸ਼ਪਾਂਡੇ ਅਤੇ ਮੁਸਤਫਿਜ਼ੁਰ ਰਹਿਮਾਨ ਨੇ ਵੀ ਦੋ-ਦੋ ਵਿਕਟਾਂ ਲਈਆਂ।
ਉਸ ਨੇ ਕਿਹਾ, ”ਟੀ-20 ਕ੍ਰਿਕਟ ‘ਚ ਤੁਹਾਨੂੰ ਹਮੇਸ਼ਾ ਕਿਹਾ ਜਾਂਦਾ ਹੈ ਕਿ ਗੇਂਦਬਾਜ਼ 10-15 ਵਾਧੂ ਦੌੜਾਂ ਦੇ ਸਕਦੇ ਹਨ। ਇਸ ਤਰ੍ਹਾਂ ਦੀ ਪਿੱਚ ‘ਤੇ ਤੁਸੀਂ ਹਮੇਸ਼ਾ ਸੋਚਦੇ ਹੋ ਕਿ 190-200 ਦੌੜਾਂ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਹਾਲਾਂਕਿ ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ।