ਜਲੰਧਰ- ਭਾਜਪਾ ਨੇਤਾ ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦਾ ਦਿੱਲੀ ਜਾਣਾ ਹਰ ਕਿਸੇ ਨੂੰ ਖਟਕ ਰਿਹਾ ਹੈ । ਸੋਸ਼ਲ ਮੀਡੀਆ ਚ ਆਮ ਜਨਤਾ ਤੋਂ ਲੈ ਕੇ ਸਾਰੀ ਸਿਆਸੀ ਧਿਰਾਂ ਪੰਜਾਬ ਦੀ ‘ਆਪ’ ਸਰਕਾਰ ਦੀ ਨਿੰਦਾ ਕਰ ਰਹੀਆਂ ਹਨ ।ਇਸੇ ਲੜੀ ਚ ਹੁਣ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਨਾਂ ਵੀ ਆ ਗਿਆ ਹੈ ।ਸਿੱਧੂ ਨੇ ਟਵੀਟ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਗਲਤ ਦੱਸਿਆ ਹੈ ।
ਸਿੱਧੂ ਨੇ ਲਿਖਿਆ ਹੈ ਕਿ ਚਾਹੇ ਬੱਗਾ ਕਿਸੇ ਵੱਖਰੀ ਪਾਰਟੀ ਚ ਹਨ । ਉਨ੍ਹਾਂ ਦੀ ਵਿਚਾਰਧਾਰਾ ਅੱਡ ਹੋ ਸਕਦੀ ਹੈ ਪਰ ਸਿਆਸੀ ਬਦਲਾਖੌਰੀ ਚ ਉਹ ਬੱਗਾ ਦੇ ਹੱਕ ਚ ਖੜੇ ਹਨ ।ਉਨ੍ਹਾਂ ਕਿਹਾ ਕਿ ਨਿੱਜੀ ਰੰਜਿਸ਼ ਕੱਢਣ ਲਈ ਸੂਬੇ ਦੀ ਪੁਲਿਸ ਦੀ ਵਰਤੋ ਕਰਨ ਾ ਇਕ ਮੁੱਖ ਪਾਪ ਹੈ ।ਉਨ੍ਹਾਂ ਸੀ.ਐੱਮ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਛਵੀ ਖਰਾਬ ਕਰਨ ਤੋਂ ਰੋਕਿਆ ਹੈ ।