ਨਾਭਾ – ਭਗਵੰਤ ਮਾਨ ਚੋਣ ਪ੍ਰਚਾਰ ਦੌਰਾਨ ਅਕਸਰ ਇਹੋ ਗਾਣਾ ਵਜਾਈ ਰਖਦੇ ਸੀ । ਉਨ੍ਹਾਂ ਦਾ ਤਰਕ ਸੀ ਕਿ ਪੰਜਾਬ ਦੇ ਰਿਵਾੲਤੀ ਸਿਆਸੀ ਦਲ ਉਨ੍ਹਾਂ ਖਿਲਾਫ ਸਾਜਿਸ਼ਾਂ ਰੱਚਦੇ ਹਨ ।ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਉਸੇ ਗਾਨੇ ‘ਤੇ ਹੀ ਸੀ.ਐੱਮ ਮਾਨ ‘ਤੇ ਚੁਟਕੀ ਲਈ ਹੈ । ਸਿੱਧੂ ਦਾ ਕਹਿਣਾ ਹੈ ਕਿ ਬਾਹਰਲੇ ਲੋਕਾਂ ਨੇ ਤਾਂ ਦੱਬਿਆ ਨਹੀਂ ਪਰ ਭਗਵੰਤ ਮਾਨ ਆਪਣੇ ਹੀ ਆਕਾ ਅਰਵਿੰਦ ਕੇਜਰੀਵਾਲ ਦੇ ਪੈਰਾਂ ਹੇਠ ਦੱਬ ਗਿਆ ਹੈ ।
ਖੁਦਕੁਸ਼ੀ ਕੀਤੇ ਕਿਸਾਨਾਂ ਦੇ ਘਰ ਅਫਸੋਸ ਕਰਨ ਜਾ ਰਹੇ ਸਿੱਧੂ ਨੇ ਮਾਨ ਸਰਕਾਰ ‘ਤੇ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਨਵੀਂ ਸਰਕਾਰ ਆਉਣ ‘ਤੇ ਪੰਜਾਬ ਦਾ ਕੋਈ ਵੀ ਕਿਸਾਨ ਕਰਜ਼ੇ ਕਾਰਣ ਫਾਹਾ ਨਹੀਂ ਲਵੇਗਾ । ਜੱਦ ਹੁਣ ਆਮ ਆਦਮੀ ਪਾਰਟੀ ਨੂੰ ਪੂਰੇ ਪੰਜਾਬ ਨੇ ਫਤਵਾ ਦੇ ਦਿੱਤਾ ਹੈ ਤਾਂ ਕੇਜਰੀਵਾਲ ਅਤੇ ਭਗਵੰਤ ਮਾਨ ਗਾਇਬ ਹੋ ਗਏ ਹਨ । ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸ਼ਾਮ 6 ਵਜੇ ਆਪਣਾ ਦਰਵਾਜ਼ਾ ਬੰਦ ਕਰ ਲੈਂਦੇ ਹਨ ।
ਸਸਤੀ ਰੇਤਾ, ਬਿਜਲੀ ਅਤੇ ਹੋਰ ਸਹੂਲਤਾਂ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਗੈਰ ਕਮਾਈ ਦੇ ਹੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੁਫਨੇ ਦਿਖਾਈ ਜਾ ਰਹੇ ਹਨ ।ਆਪਣੇ 92 ਵਿਧਾਇਕਾਂ ਨੂੰ ਆਪ ਹੀ ‘ਲੋਲ੍ਹੇ’ ਬਣਾ ਕੇ ਕੇਜਰੀਵਾਲ ਦੇ ਹੱਥ ਪੰਜਾਬ ਨੂੰ ਸੌਂਪ ਦਿੱਤਾ ਗਿਆ ਹੈ ।ਅਲਕਾ ਲਾਂਬਾ ਖਿਲਾਫ ਕੀਤੀ ਗਈ ਪੁਲਿਸ ਕਾਰਵਾਈ ਨੂੰ ਉਨ੍ਹਾਂ ਕੇਜਰੀਵਾਲ ਦੀ ਬਦਲੇ ਦੀ ਸਿਆਸਤ ਕਿਹਾ ਹੈ ।