Kelowna- ਕੈਨੇਡਾ ਦੇ ਕੇਲੋਨਾ ਵਿਖੇ ਇੱਕ ਬੱਸ ’ਚ ਸਿੱਖ ਵਿਦਿਆਰਥੀ ’ਤੇ ਕੁਝ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮਾਮਲੇ ’ਚ ਸਿੱਖ ਸੰਗਠਨ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ (ਡਬਲਯੂਐਸਓਸੀ) ਦਾ ਕਹਿਣਾ ਹੈ ਕਿ ਸੋਮਵਾਰ ਦੁਪਹਿਰ 3:45 ਵਜੇ ਦੇ ਕਰੀਬ ਰਟਲੈਂਡ ਸੈਕੰਡਰੀ ਸਕੂਲ ਤੋਂ ਬੀਸੀ ਟਰਾਂਜ਼ਿਟ ਬੱਸ ’ਚ ਸਵਾਰ 17 ਸਾਲਾ 11ਵੀਂ ਜਮਾਤ ਦੇ ਵਿਦਿਆਰਥੀ ’ਤੇ ਹਮਲਾ ਕੀਤਾ ਗਿਆ। ਇਸ ਪੂਰੇ ਮਾਮਲੇ ਬਾਰੇ ਡਬਲਯੂਐਸਓਸੀ ਨੇ ਦੱਸਿਆ ਕਿ ਦੋ ਵਿਅਕਤੀਆਂ ਪੀੜਤ ਵਿਦਿਆਰਥੀ ਦੇ ਕੋਲ ਆਈ ਅਤੇ ਪਹਿਲਾਂ ਉਨ੍ਹਾਂ ਨੇ ਉਸ ਨੂੰ ਬੱਸ ’ਚ ਚੜ੍ਹਨ ਨਹੀਂ ਦਿੱਤਾ। ਫਿਰ ਜਦੋਂ ਉਨ੍ਹਾਂ ਨੇ ਵਿਦਿਆਰਥੀ ਨੂੰ ਬੱਸ ’ਚ ਚੜ੍ਹਨ ਦੀ ਇਜਾਜ਼ਤ ਦਿੱਤੀ ਤਾਂ ਉਨ੍ਹਾਂ ਨੇ ਉਸ ਨੂੰ ਲਾਈਟਰ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਆਪਣੇ ਫੋਨ ’ਚ ਪੀੜਤ ਸਿੱਖ ਵਿਦਿਆਰਥੀ ਦੀ ਤਸਵੀਰ ਖਿੱਚੀ ਅਤੇ ਉਸ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ।
ਇਸ ਮਗਰੋਂ ਜਦੋਂ ਸਿੱਖ ਵਿਦਿਆਰਥੀ ਪਿੱਛੇ ਮੁੜਿਆ ਤਾਂ ਹਮਲਾਵਰਾਂ ਦਾ ਫੋਨ ਉਨ੍ਹਾਂ ਦੇ ਹੱਥਾਂ ’ਚ ਡਿੱਗ ਗਿਆ, ਜਿਸ ’ਤੇ ਉਨ੍ਹਾਂ ਨੇ ਬੱਸ ਡਰਾਈਵਰ ਦੇ ਸਾਹਮਣੇ ਸਿੱਖ ਵਿਦਿਆਰਥੀ ਨੂੰ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਪੂਰੇ ਮਾਮਲੇ ’ਚ ਬੱਸ ਚਾਲਕ ਨੇ ਕੋਈ ਦਖ਼ਲ-ਅੰਦਾਜ਼ੀ ਦੇਣ ਦੀ ਬਜਾਏ ਵਿਦਿਆਰਥੀ ਤੇ ਹਮਲਾਵਰਾਂ ਨੂੰ ਬੱਸ ’ਚੋਂ ਉਤਾਰ ਦਿੱਤਾ। ਡਬਲਯੂਐਸਓਸੀ ਨੇ ਕਿਹਾ ਕਿ ਬੱਸ ’ਚ ਲਾਹੇ ਜਾਣ ਮਗਰੋਂ ਵੀ ਦੋਹਾਂ ਨੇ ਮਿਰਚ ਸਪਰੇਅ ਦਾ ਛਿੜਕਾਅ ਕਰਨ ਸਮੇਤ ਹਮਲਾ ਕਰਨਾ ਉਦੋਂ ਤੱਕ ਜਾਰੀ ਰੱਖਿਆ, ਜਦੋਂ ਤੱਕ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਦਖ਼ਲ ਨਹੀਂ ਦਿੱਤਾ।
ਹਾਲਾਂਕਿ ਵਿਦਿਆਰਥੀ ਦਾ ਨਾਂ ਨਹੀਂ ਦੱਸਿਆ ਕਿ ਪਰ ਡਬਲਯੂਐਸਓਸੀ ਦਾ ਕਹਿਣਾ ਹੈ ਕਿ ਇਸ ਸਾਲ ’ਚ ਕੇਲੋਨਾ ਅੰਦਰ ਸਿੱਖ ਵਿਦਿਆਰਥੀ ’ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮਾਰਚ ’ਚ ਵੀ ਅਜਿਹਾ ਹੀ ਮਾਮਲਾ ਸਾਹਮਣੋ ਆਇਆ ਸੀ। ਇਸ ਘਟਨਾ ਨੂੰ ਲੈ ਕੇ ਆਰ. ਸੀ. ਐੱਮ. ਪੀ. ਦਾ ਕਹਿਣਾ ਹੈ ਕਿ ਮਾਮਲੇ ਦੀ ਸਰਗਰਮ ਜਾਂਚ ਚੱਲ ਰਹੀ ਹੈ।
ਬੀ. ਸੀ. ਡਬਲਯੂਐਸਓਸੀ ਦੀ ਉਪ ਪ੍ਰਧਾਨ ਗੁਣਤਾਸ ਕੌਰ ਨੇ ਕਿਹਾ ਕਿ ਵਿਦਿਆਰਥੀ ਕੈਨੇਡਾ ਵਿੱਚ ਹਾਲ ਹੀ ਵਿੱਚ ਨਵਾਂ ਆਇਆ ਹੈ ਅਤੇ ਉਸ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਸ ਉੱਤੇ ਹਮਲਾ ਕਿਉਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਗੁਣਤਾਸ ਕੌਰ ਨੇ ਕਿਹਾ ਕਿ ਅਜਿਹਾ ਹਮਲਾ ਅਸਵੀਕਾਰਨਯੋਗ ਹੈ ਅਤੇ ਉਨ੍ਹਾਂ ਨੇ ਇਸ ਸੰਬੰਧ ’ਚ ਬੀ. ਸੀ. ਟਰਾਂਸਜ਼ਿਟ ਡਰਾਈਵਰ ਵਿਰੁੱਧ ਵੀ ਜਾਂਚ ਦੀ ਮੰਗ ਕੀਤੀ ਹੈ।