ਲੁਧਿਆਣਾ- ਬੀਤੇ ਦਿਨ ਕਾਂਗਰਸੀ ਉਮੀਦਵਾਰ ਅਮਰਜੀਤ ਕੜਵਲ ਅਤੇ ਬੈਂਸ ਸਮਰਥਕਾਂ ਬਿੱਚ ਹੋਈ ਝੜਪ ਦੇ ਮਾਮਲੇ ‘ਚ ਅੱਜ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ 307 ਦੇ ਮਾਮਲੇ ਚ ਗ੍ਰਿਫਤਾਰ ਕਰ ਲਿਆ ਹੈ.ਬੈਂਸ ਕੋਰਟ ਕੰਪਲੈਕਸ ਚ ਵਕੀਲਾਂ ਦੇ ਸਮੂਹ ਨੂੰ ਸੰਬੋਧਿਤ ਕਰਨ ਆਏ ਹੋਏ ਸਨ.ਜਿਵੇਂ ਹੀ ਬੈਂਸ ਨੇ ਆਪਣਾ ਪ੍ਰਚਾਰ ਖਤਮ ਕੀਤਾ ਪੁਲਿਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ.
ਸਮਰਥਕਾਂ ਦੇ ਵਿਚਕਾਰ ਬੈਂਸ ਦੀ ਗ੍ਰਿਫਤਾਰੀ ਦਾ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵਲੋਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਗਿਆ.ਇਸ ਦੌਰਾਨ ਉਨ੍ਹਾਂ ਦੇ ਵਿਧਾਇਕ ਭਰਾ ਬਲਵਿੰਦ ਬੈਂਸ ਪੁਲਿਸ ਦੀ ਗੱਡੀ ਅੱਗੇ ਲੇਟ ਗਏ.ਪੁਲਿਸ ਨੇ ਹਲਕੇ ਬਲ ਦੀ ਵਰਤੋ ਕਰ ਬੈਂਸ ਨੂੰ ਹਿਾਰਸਤ ਚ ਲਿਆ.
ਤੁਹਾਨੂੰ ਦੱਸ ਦਈਏ ਕਿ ਸੀਵਰੇਜ ਫਲੋ ਨੂੰ ਲੈ ਕੇ ਆਤਮ ਨਗਰ ਚ ਕੱਲ੍ਹ ਕਾਂਗਰਸੀ ਨੇਤਾ ਕੜਵਲ ਅਤੇ ਬੈਂਸ ਸਮਰਥਕ ਆਪਸ ਚ ਭਿੜ ਗਏ ਸਨ.ਇਸ ਦੌਰਾਨ ਕਈ ਕਾਰਾਂ ਦੀ ਭੰਨਤੋੜ ਕੀਤੀ ਗਈ.ਹਵਾਈ ਫਾਇਰਿੰਗ ਦੀ ਵੀ ਗੱਲ ਸਾਹਮਨੇ ਆਈ ਸੀ.ਪਰ ਗੋਲੀ ਕਿਸਨੇ ਚਲਾਈ ਇਸ ਬਾਬਤ ਕੁੱਝ ਸਪਸ਼ਟ ਨਹੀਂ ਹੋ ਪਾਇਆ ਸੀ.ਓਧਰ ਬੈਂਸ ਨੇ ਆਪਣੇ ਗ੍ਰਿਫਤਾਰੀ ਲਈ ਕਾਂਗਰਸ ਪਾਰਟੀ ਨੂੰ ਸਾਜਿਸ਼ਕਰਤਾ ਦੱਸਿਆ ਹੈ.