Site icon TV Punjab | Punjabi News Channel

ਗਾਇਕ ਨਵਜੋਤ ਸਿੰਘ ਵਿਰਕ ਦਾ ਕਾਤ.ਲ ਗ੍ਰਿਫਤਾਰ, DGP ਨੇ ਕੀਤਾ ਟਵੀਟ

ਡੈਸਕ- ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਵਿਚ 6 ਸਾਲ ਪਹਿਲਾਂ ਹੋਏ ਗਾਇਕ ਨਵਜੋਤ ਸਿੰਘ ਦੀ ਹੱਤਿਆ ਦੇ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੰਜਾਬ ਪੁਲਿਸ ਨੇ ਗਾਇਕ ਨਵਜੋਤ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਟਵੀਟ ਕਰਦਿਆਂ ਡੀਜੀਪੀ ਨੇ ਲਿਖਿਆ ਕਿ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਆਖਿਰ ਇਨਸਾਫ ਮਿਲ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਸ ਨੂੰ ਸਾਇੰਟਿਫਿਕ ਤਰੀਕੇ ਨਾਲ ਹੱਲ ਕੀਤਾ ਗਿਆ ਹੈ। ਸੰਗੂਰਰ ਪੁਲਿਸ ਦੀ ਸੀਆਈਏ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।

ਦੱਸ ਦੇਈਏ ਕਿ ਨਵਜੋਤ ਸਿੰਘ ਵਿਰਕ ਡੇਰਾਬੱਸੀ ਦੇ ਪਿੰਡ ਬੇਹੜਾ ਤੋਂ 28 ਮਈ 2018 ਨੂੰ ਮਿਊਜ਼ਿਕ ਕਲਾਸ ਜਾਣ ਲਈ ਨਿਲਿਆ ਸੀ। ਉਸ ਨੇ 11 ਵਜੇ ਫੋਨ ਕਰਕੇ ਮਾਂ ਨੂੰ ਦੱਸਿਆ ਕਿ ਉਹ ਮਿਊਜ਼ਿਕ ਕਲਾਸ ਤੋਂ ਵਾਪਸ ਡੇਰਾ ਬੱਸੀ ਆ ਗਿਆ ਹੈ। ਥੋੜ੍ਹੀ ਦੇਰ ਵਿਚ ਉਹ ਘਰ ਵਾਪਸ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਘਰ ਵਾਲੇ ਉਸ ਨੂੰ ਫੋਨ ਕਰਨ ਲੱਗੇ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਤੇ ਇਸ ਤੋਂ ਬਾਅਦ ਘਰ ਵਾਲੇ ਉਸ ਦੀ ਭਾਲ ਕਰਨ ਲੱਗੇ।

ਨਵਜੋਤ ਦੇ ਪਿਤਾ ਸੁਖਬੀਰ ਸਿੰਘ ਜਦੋਂ ਉਸਦੀ ਭਾਲ ਕਰਨ ਲਈ ਘਰ ਤੋਂ ਨਿਕਲੇ ਤਾਂ 2 ਕਿਲੋਮੀਟਰ ਦੂਰ ਬਰਵਾਲਾ ਰੋਡ ‘ਤੇ ਉਸ ਦੀ ਗੱਡੀ ਖੜ੍ਹੀ ਹੋਈ ਸੀ ਉਥੇ ਹੀ ਅਰਿਜੀਤ ਦੀ ਲਾਸ਼ ਪਈ ਸੀ। ਉਨ੍ਹਾਂ ਦੀ ਸੂਚਨਾ ‘ਤੇ ਮੌਕੇ ‘ਤੇ ਪੁਲਿਸ ਪਹੁੰਚੀ। ਪੁਲਿਸ ਨੇ ਮੌਕੇ ਤੋਂ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਕੀਤੇ ਸਨ।

Exit mobile version