ਮੂਸੇਵਾਲੇ ਦੇ ਭੋਗ ਵਾਲੇ ਦਿਨ ਮਨਕੀਰਤ ਔਲਖ ਨੇ ਦਿੱਤਾ ਸਪੱਸ਼ਟੀਕਰਨ

ਜਲੰਧਰ- ਪੰਜਾਬੀ ਗਾਇਕ ਮਨਕੀਰਤ ਔਲਖ ਨੇ ਮੂਸੇਵਾਲਾ ਦੇ ਕਤਲ ‘ਚ ਨਾਂ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਨੂੰ ਕੋਈ ਕਿੰਨਾ ਵੀ ਮਾੜਾ ਕਹੇ ਜਾਂ ਮੀਡੀਆ ਜੋ ਵੀ ਝੂਠੀ ਖਬਰ ਦਿਖਾਵੇ ਪਰ ਮੈਂ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਸਹੀ ਹਾਂ। ਮੈਨੂੰ ਕੋਈ ਕਿੰਨਾ ਵੀ ਮਾੜਾ ਕਹੇ ਜਾਂ ਮੀਡੀਆ ਝੂਠੀ ਖ਼ਬਰ ਦਿਖਾਵੇ ਪਰ ਮੈਂ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈਂ ਸਹੀ ਹਾਂ। ਮੈਂ ਕਿਸੇ ਮਾਂ ਕੋਲੋਂ ਉਸ ਦੇ ਪੁੱਤ ਨੂੰ ਖੋਹਣ ਤਾਂ ਦੂਰ, ਇਹ ਸਭ ਸੋਚ ਵੀ ਨਹੀਂ ਸਕਦਾ। ਮੈਨੂੰ ਲਗਭਗ ਇੱਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜੇਕਰ ਮੈਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਸੰਵੇਦਨਸ਼ੀਲ ਮਾਹੌਲ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ, ਤਾਂ ਇਸ ਵਿੱਚ ਗਲਤ ਕੀ ਹੈ?

ਮੂਸੇਵਾਲਾ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮਨਕੀਰਤ ਤੇ ਸਿੱਧੂ ਮੂਸੇਵਾਲਾ ਵਿਚਕਾਰ ਵਿਵਾਦ ਦੀ ਚਰਚਾ ਸ਼ੁਰੂ ਹੋ ਗਈ ।ਫੈਨਸ ਦਾ ਮੰਨਣਾ ਹੈ ਕਿ ਸਿੱਧੂ ਦਾ ਕਤਲ ਗੈਂਗਸਟਰਾਂ ਦਾ ਵਿਵਾਦ ਨਹੀਂ ਬਲਕਿ ਇੰਡਸਟ੍ਰੀ ਚ ਮੂਸੇਵਾਲੇ ਦੇ ਦੁਸ਼ਮਨਾ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਹੈ ।ਹੁਣ ਮਨਕੀਰਤ ਨੇ ਬਿਆਨ ਜਾਰੀ ਕਰਕੇ ਆਪਣਾ ਪੱਖ ਰਖਿਆ ਹੈ ।
ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਦਿਨ ਦਹਾੜੇ ਪਿੰਡ ਜਵਾਹਰਕੇ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਸਿੱਧੂ ਆਪਣੀ ਥਾਰ ਗੱਡੀ ਚ ਦੋ ਦਸਤਾਂ ਨੂੰ ਨਾਲ ਲੈ ਕੇ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ । ਸਿੱਧੂ ਦੇ ਪਰਿਵਾਰ ਨੇ ਇਸ ਕਤਲ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ।