ਸ਼੍ਰੀਲੰਕਾ ਨੇ ਸ਼ਾਨਦਾਰ ਦਰਜ ਕੀਤੀ ਜਿੱਤ, ਨੀਦਰਲੈਂਡ ਨੂੰ 83 ਦੌੜਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ 2024 ਦਾ 38ਵਾਂ ਮੈਚ ਸ਼੍ਰੀਲੰਕਾ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਗਿਆ। ਸ਼੍ਰੀਲੰਕਾ ਦੀ ਟੀਮ ਨੇ ਮੈਚ ‘ਚ ਸ਼ਾਨਦਾਰ ਜਿੱਤ ਦਰਜ ਕੀਤੀ। ਸ੍ਰੀਲੰਕਾ ਨੇ ਮੈਚ ਵਿੱਚ ਨੀਦਰਲੈਂਡ ਨੂੰ 83 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ ਨੀਦਰਲੈਂਡ ਨੂੰ 202 ਦੌੜਾਂ ਦਾ ਟੀਚਾ ਦਿੱਤਾ। ਜਿਸ ਟੀਚੇ ਦਾ ਪਿੱਛਾ ਨੀਦਰਲੈਂਡ ਦੀ ਟੀਮ ਨਹੀਂ ਕਰ ਸਕੀ। ਨੀਦਰਲੈਂਡ ਦੀ ਟੀਮ 118 ਦੌੜਾਂ ਦੇ ਸਕੋਰ ‘ਤੇ ਢਹਿ ਗਈ। ਸ਼੍ਰੀਲੰਕਾ ਲਈ ਚਰਿਥ ਅਸਾਲੰਕਾ ਅਤੇ ਕੁਸਲ ਮੈਂਡਿਸ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਨੁਵਾਨ ਤੁਸ਼ਾਰਾ ਨੇ ਘਾਤਕ ਗੇਂਦਬਾਜ਼ੀ ਕੀਤੀ ਅਤੇ 3 ਵਿਕਟਾਂ ਲਈਆਂ।

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਅਤੇ ਨੀਦਰਲੈਂਡ ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਦੀ ਦੌੜ ਤੋਂ ਬਾਹਰ ਹੋ ਗਏ ਹਨ। ਇਹ ਮੈਚ ਸਿਰਫ਼ ਰਸਮੀ ਤੌਰ ‘ਤੇ ਖੇਡਿਆ ਗਿਆ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 6 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਬਣਾਈਆਂ। ਟੀਮ ਲਈ ਕੁਸਲ ਮੈਂਡਿਸ ਨੇ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ 29 ਗੇਂਦਾਂ ਵਿੱਚ 46 ਦੌੜਾਂ ਬਣਾਈਆਂ। ਅਸਨਲਕਾ ਨੇ 5 ਛੱਕੇ ਅਤੇ 1 ਚੌਕੇ ਦੀ ਮਦਦ ਨਾਲ 46 ਦੌੜਾਂ ਬਣਾਈਆਂ। ਮੈਥਿਊਜ਼ ਨੇ 15 ਗੇਂਦਾਂ ਵਿੱਚ ਨਾਬਾਦ 30 ਦੌੜਾਂ ਬਣਾਈਆਂ। ਜਦੋਂ ਕਿ ਹਸਾਰੰਗਾ ਨੇ 6 ਗੇਂਦਾਂ ‘ਚ ਅਜੇਤੂ 20 ਦੌੜਾਂ ਬਣਾਈਆਂ।

ਨੀਦਰਲੈਂਡ 118 ਦੌੜਾਂ ਤੱਕ ਸੀਮਤ ਰਿਹਾ
ਸ਼੍ਰੀਲੰਕਾ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਆਈ ਨੀਦਰਲੈਂਡ ਦੀ ਟੀਮ 118 ਦੌੜਾਂ ਦੇ ਸਕੋਰ ‘ਤੇ ਹੀ ਢੇਰ ਹੋ ਗਈ। ਮਾਈਕਲ ਲੇਵਿਟ ਅਤੇ ਮੈਕਸ ਓ’ਡਾਊਡ ਨੇ ਟੀਮ ਲਈ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ। ਬੱਲੇਬਾਜ਼ੀ ਕਰਦੇ ਹੋਏ ਮਾਈਕਲ ਲੇਵਿਟ ਨੇ 23 ਗੇਂਦਾਂ ‘ਚ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਜਦਕਿ ਮੈਕਸ ਓ’ਡਾਊਡ ਸਿਰਫ਼ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ