ਚੰਡੀਗੜ੍ਹ – ਅੱਤ ਦੀ ਗਰਮੀ ਝੱਲਣ ਵਾਲੇ ਲੋਕਾਂ ਨੂੰ ਹੋਣ ਥੌੜੇ ਦਿਨ ਰਾਹਤ ਮਿਲਣ ਵਾਲੀ ਹੈ ।ਮੌਸਮ ਵਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਆਉਣ ਵਾਲੇ ਪੰਜ ਦਿਨਾਂ ਦੌਰਾਨ ਪੰਜਾਬ ਚ ਹਨ੍ਹੇਰੀ ਚੱਲੇਗੀ ਅਤੇ ਬਰਸਾਤ ਵੀ ਪੈ ਸਕਦੀ ਹੈ ।
ਮੌਸਮ ਵਿਭਾਗ ਮੁਤਾਬਿਕ 19 ਅਤੇ 20 ਅਪ੍ਰੈਲ ਨੂੰ ਪੰਜਾਬ ਚ 25 ਤੋਂ 35 ਕਿਲੋਮੀਟਰ ਪਰਤੀ ਘੰਟੇ ਦੀ ਸਪੀਡ ਨਾਲ ਤੇਜ਼ ਹਵਾਵਾਂ ਚੱਲਣਗੀਆਂ । ਇਹ ਹਨ੍ਹੇਰੀ ਮਿੱਟੀ ਨਾਲ ਭਰੀ ਹੋਈ ਯਾਨਿ ਕਿ ਧੂੜ ਭਰੀ ਹੋਵੇਗੀ ।ਇਸਦੇ ਨਾਲ ਹੀ ਕੀਤੇ ਕੀਤੇ ਹਲਕੀ ਬਰਸਾਤ ਵੀ ਪੈ ਸਕਦੀ ਹੈ ।ਵਿਭਾਗ ਦਾ ਕਹਿਣਾ ਹੈ ਕਿ ਐਕਟਿਵ ਵੈਸਟਰਨ ਡਿਸਟਰਬੈਂਸ ਕਾਰਣ ਇਹ ਬਦਲਾਅ ਵੇਖਣ ਨੂੰ ਮਿਲੇਗਾ ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਚ ਗਰਮੀ ਨੇ ਕਹਿਰ ਬਰਪਾਇਆ ਹੋਇਆ ਹੈ ।ਉਪਰੋਂ ਬਿਜਲੀ ਦੇ ਕੱਟਾਂ ਨੇ ਅੱਗ ਚ ਘਿਓ ਦਾ ਕੰਮ ਕਰ ਲੋਕਾਂ ਨੂੰ ਪਰੇਸ਼ਾਨ ਕਰ ਰਖਿਆ ਹੈ ।ਮੌਸਮ ਦੀ ਤਬਦੀਲੀ ਨਾਲ ਲੋਕਾਂ ਦੇ ਚਿਹਰੇ ‘ਤੇ ਰੌਣਕ ਮਹਿਸੂਸ ਕੀਤੀ ਜਾ ਰਹੀ ਹੈ । ਮੰਗਲਵਾਰ ਸਵੇਰ ਤੋਂ ਹੀ ਪੰਜਾਬ ਵਾਸੀਆਂ ਨੇ ਸੁਹਾਨੇ ਮੌਸਮ ਦਾ ਨਜ਼ਾਰਾ ਲਿਆ । ਤੇਜ਼ ਹਵਾਵਾਂ ਸਵੇਰ ਤੋਂ ਹੀ ਚਲਣਿਆਂ ਸ਼ੁਰੂ ਹੋ ਹਈਆਂ ਹਨ । ਜਿਸ ਕਾਰਣ ਧੂੱਪ ਦੀ ਤਪਿਸ਼ ਆਪਣਾ ਜ਼ੋਰ ਨਹੀਂ ਦਿਖਾ ਸਕੀ ।