ਨਵੀਂ ਦਿੱਲੀ। ਇੰਟਰਨੈਸ਼ਨਲ ਕ੍ਰਿਕੇਟ ਕਾਉਂਸਿਲ ਯਾਨੀ ICC ਦੀ ਗੱਲ ਕਰੀਏ ਤਾਂ ਇਸ ਨੇ ਖੇਡ ਨੂੰ ਲੈ ਕੇ ਕੁੱਝ ਨਿਯਮ ਬਣਾਏ ਹਨ। ਇਹ ਵੀ ਨਿਯਮ ਹੈ ਕਿ 50 ਓਵਰਾਂ ਦੇ ਵਨਡੇ ਮੈਚ ਵਿੱਚ ਇੱਕ ਗੇਂਦਬਾਜ਼ 10 ਓਵਰਾਂ ਤੋਂ ਵੱਧ ਗੇਂਦਬਾਜ਼ੀ ਨਹੀਂ ਕਰ ਸਕਦਾ ਹੈ, ਪਰ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦੀ ਮਹਿਲਾ ਟੀਮ ਵਿਚਾਲੇ ਖੇਡੇ ਗਏ ਵਨਡੇ ਮੈਚ ਵਿੱਚ ਇੱਕ ਗੇਂਦਬਾਜ਼ ਨੇ 11 ਓਵਰ ਸੁੱਟੇ। ਅੰਪਾਇਰ ਵੀ ਇਸ ਗਲਤੀ ਨੂੰ ਨਹੀਂ ਫੜ ਸਕੇ। ਨਿਯਮਾਂ ਦੇ ਖਿਲਾਫ ਖੇਡਣ ਤੋਂ ਬਾਅਦ ਵੀ ਇਸ ਦਾ ਨਤੀਜੇ ‘ਤੇ ਕੋਈ ਅਸਰ ਨਹੀਂ ਪਿਆ। ਨਿਊਜ਼ੀਲੈਂਡ ਨੇ ਦੂਜਾ ਵਨਡੇ 116 ਦੌੜਾਂ ਨਾਲ ਜਿੱਤਿਆ। ਇਸ ਤਰ੍ਹਾਂ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ।
ਨਿਊਜ਼ੀਲੈਂਡ ਦੇ ਆਫ ਸਪਿਨਰ ਈਡਨ ਕਾਰਸਨ ਨੇ 10 ਓਵਰਾਂ ‘ਚ 40 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਨੇ ਸ਼੍ਰੀਲੰਕਾ ਦੀ ਪਾਰੀ ਦੇ 45ਵੇਂ ਓਵਰ ਵਿੱਚ ਆਪਣਾ ਕੋਟਾ ਪੂਰਾ ਕਰ ਲਿਆ ਸੀ। ਪਰ ਨਿਊਜ਼ੀਲੈਂਡ ਦੇ ਕਪਤਾਨ ਅਤੇ ਕਾਰਸਨ ਨੂੰ ਵੀ ਆਪਣੇ 10 ਓਵਰਾਂ ਦੇ ਕੋਟੇ ਦੀ ਜਾਣਕਾਰੀ ਨਹੀਂ ਸੀ। ਕਾਰਸਨ ਨੇ ਇਸਨੂੰ 47ਵੇਂ ਓਵਰ ਵਿੱਚ ਦੁਬਾਰਾ ਲਗਾਇਆ। ਇਸ ਦੌਰਾਨ ਉਸ ਨੇ 5 ਡਾਟ ਗੇਂਦਾਂ ਸੁੱਟੀਆਂ ਅਤੇ ਇਕ ਦੌੜ ਬਣੀ । ਉਸ ਨੇ 11 ਓਵਰਾਂ ‘ਚ 41 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਪਹਿਲਾਂ ਖੇਡਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 329 ਦੌੜਾਂ ਬਣਾਈਆਂ ਸਨ। ਜਵਾਬ ‘ਚ ਸ਼੍ਰੀਲੰਕਾ ਦੀ ਟੀਮ 48.4 ਓਵਰਾਂ ‘ਚ 213 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
5 ਦੌੜਾਂ ਦੀ ਪੈਨਲਟੀ ਵੀ ਲਗਾਈ ਗਈ।
ਮੈਚ ਵਿੱਚ ਇੱਕ ਹੋਰ ਵੱਡਾ ਮੁੱਦਾ ਵੀ ਸਾਹਮਣੇ ਆਇਆ। ਨਿਊਜ਼ੀਲੈਂਡ ਦੀ ਪਾਰੀ ਦੇ 48ਵੇਂ ਓਵਰ ਵਿੱਚ ਜਾਰਜੀਆ ਪਿਲਮਰ ਅਤੇ ਬਰੁਕ ਹੈਲੀਡੇ ਬੱਲੇਬਾਜ਼ੀ ਕਰ ਰਹੀ ਸੀ । ਇਸ ਦੌਰਾਨ ਨਿਊਜ਼ੀਲੈਂਡ ਨੂੰ ਪਿੱਚ ‘ਤੇ ਦੌੜਨ ‘ਤੇ 5 ਦੌੜਾਂ ਦਾ ਜੁਰਮਾਨਾ ਲਗਾਇਆ ਗਿਆ। ਇਸ ਮੈਚ ਵਿੱਚ ਨਿਊਜ਼ੀਲੈਂਡ ਲਈ ਕਪਤਾਨ ਸੋਫੀ ਡੇਵਿਨ ਅਤੇ ਅਮੇਲੀਆ ਕੇਰ ਨੇ ਸੈਂਕੜੇ ਵਾਲੀ ਪਾਰੀ ਖੇਡੀ। ਕੇਰ ਨੇ 106 ਗੇਂਦਾਂ ‘ਤੇ 108 ਦੌੜਾਂ ਬਣਾਈਆਂ। 7 ਚੌਕੇ ਅਤੇ ਇਕ ਛੱਕਾ ਲਗਾਇਆ। ਇਸ ਦੇ ਨਾਲ ਹੀ ਡਿਵਾਈਨ ਨੇ 121 ਗੇਂਦਾਂ ‘ਤੇ 137 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। 17 ਚੌਕੇ ਅਤੇ ਇੱਕ ਛੱਕਾ ਲਗਾਇਆ।
5 penalty runs for Sri Lanka thanks to this. The umpire had given a first warning for running on the pitch earlier in the innings. #SLvNZ pic.twitter.com/8Nrgv1CXbX
— Estelle Vasudevan (@Estelle_Vasude1) June 30, 2023
ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਤੇਜ਼ ਗੇਂਦਬਾਜ਼ ਲੀ ਤਾਹੂਹੂ ਨੇ 31 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਸੋਫੀ ਡੇਵਿਨ ਅਤੇ ਅਮੇਲੀਆ ਕੇਰ ਨੇ ਵੀ ਇੱਕ-ਇੱਕ ਵਿਕਟ ਲਈ। ਡੇਵਿਨ ਪਲੇਅਰ ਆਫ ਦਿ ਮੈਚ ਰਹੀ । ਸੀਰੀਜ਼ ਦਾ ਆਖਰੀ ਮੈਚ 3 ਜੁਲਾਈ ਨੂੰ ਖੇਡਿਆ ਜਾਵੇਗਾ।