ਅੰਮ੍ਰਿਤਸਰ-ਸ਼੍ਰੌਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਹੈ ਕੀ ਤਿੰਨ ਮਹੀਨੇ ਲਈ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੇ ਇਕੱਲੇ ਰੇਤਾਂ ਦੇ ਕਾਰੋਬਾਰ ਤੋਂ ਹੀ 300 ਕਰੋੜ ਰੁਪਇਆ ਕਮਾਇਆ ਹੈ.ਇਸ ਸਾਰੇ ਕਾਲੇ ਕੰਮਾ ਦਾ ਸੂਤਰਧਾਰ ਚੰਨੀ ਦਾ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਹੈ.ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਖੁਲਾਸਾ ਕੀਤਾ ਕੀ ਹਨੀ ਹੀ ਪੈਸੇ ਲੈ ਕੇ ਅਫਸਰਾਂ ਦੀਆਂ ਬਦਲੀਆਂ ਅਤੇ ਹੋਰ ਸਾਰੇ ਕੰਮ ਕਰਦਾ ਸੀ.ਸੁਖਬੀਰ ਦੇ ਮੁਤਾਬਿਕ ਚੰਨੀ ਦੀ ਦੇਖਰੇਖ ਚ ਹੀ ਪੰਜਾਬ ਚ ਰੇਤ ਮਾਫੀਆਂ ਕੰਮ ਕਰ ਰਿਹਾ ਹੈ.
ਅਕਾਲੀ ਦਲ ਪ੍ਰਧਾਨ ਨੇ ਕਿਹਾ ਕੀ ਜੇਕਰ ਸਿਆਸਤਦਾਨਾਂ ਵਲੋਂ ਰੇਤ ਖੱਡਾਂ ‘ਤੇ ਚੈਕਿੰਗ ਕੀਤੀ ਗਈ ਤਾਂ ਸੀ.ਐੱਮ ਚੰਨੀ ਨੇ ਖੁਦ ਉੱਥੇ ਜਾ ਕੇ ਮਾਫੀਆਂ ਦਾ ਹੋਂਸਲਾ ਵਧਾਇਆ ਅਤੇ ਐਲਾਨ ਕੀਤਾ ਕੀ ਪੰਜਾਬ ਚ ਰੇਤ ਦਾ ਕਾਰੋਬਾਰ ਠੀਕ ਤਰੀਕੇ ਨਾਲ ਚੱਲ ਰਿਹਾ ਹੈ.
ਭਗਵੰਤ ਮਾਨ ਨੂੰ ਸੀ.ਐੱਮ ਉਮੀਦਵਾਰ ਐਲਾਨੇ ਜਾਣ ‘ਤੇ ਸੁਖਬੀਰ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਖੂਬ ਰਗੜੇ ਲਗਾਏ.ਭਗਵੰਤ ਨੂੰ ਡਮੀ ਸੀ.ਐੱਮ ਐਲਾਣਦਿਆਂ ਸੁਖਬੀਰ ਨੇ ਕਿਹਾ ਕੀ ਪਹਿਲਾਂ ਹੋਏ ਸਰਵੇ ਚ ਕੇਜਰੀਵਾਲ ਖੁਦ ਨੂੰ ਪੰਜਾਬ ਦੀ ਜਨਤਾ ਦੀ ਪਸੰਦ ਦੱਸਦੇ ਰਹੇ.ਉਸ ਤੋਂ ਬਾਅਦ ਅਚਾਨਕ ਭਗਵੰਤ ਮਾਨ ਨੂੰ ਅੱਗੇ ਕਰ ਦਿੱਤਾ ਗਿਆ.ਸਿਰਫ ਤਿੰਨ ਦਿਨਾਂ ਚ 21 ਲੱਖ ਲੋਕਾਂ ਦੀ ਵੋਟ ‘ਤੇ ਵੀ ਉਨ੍ਹਾਂ ਸਵਾਲ ਖੜੇ ਕੀਤੇ ਹਨ.ਸੁਖਬੀਰ ਦਾ ਕਹਿਣਾ ਹੈ ਕੀ ਇਨੇ ਘੱਟ ਸਮੇਂ ਚ ਇਨੀ ਗਿਣਤੀ ਚ ਲੋਕ ਕਿਵੇਂ ਜੂੜ ਸਕਦੇ ਹਨ.