ਚੰਡੀਗੜ੍ਹ- ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿਰੋਧੀ ਧਿਰਾਂ ਨੇ ਸੱਤਾਧਾਰੀ ਪਾਰਟੀ ਖਿਲਾਫ ਮੋਰਚਾ ਤੇਜ਼ ਕਰ ਦਿੱਤਾ ਹੈ । ਸ਼੍ਰੌਮਣੀ ਅਕਾਲੀ ਦਲ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਮਾਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ ।ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵਿਟ ਕਰਕੇ ਇਸ ਗ੍ਰਿਫਤਾਰੀ ਨੂੰ ਨਾਕਾਫੀ ਦੱਸਿਆ ਹੈ । ਉਨ੍ਹਾਂ ਕਿਹਾ ਕਿ ਅਮਿਤ ਰਤਨ ਦੀ ਇਮਾਨਦਾਰੀ ਤੋਂ ਉਹ ਪਹਿਲਾਂ ਹੀ ਵਾਕਿਫ ਸਨ।ਵਾਰ ਵਾਰ ਕਹਿਣ ਦੇ ਬਾਵਜੂਦ ‘ਆਪ’ ਸਰਕਾਰ ਨੇ ਸਿਰਫ ਪੀ.ਏ ਰਸ਼ਿਮ ਗੋਇਲ ਖਿਲਾਫ ਕਾਰਵਾਈ ਕਰ ਆਪਣੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ।ਅਕਾਲੀ ਦਲ ਵਲੋਂ ਲਗਾਤਾਰ ਸਵਾਲ ਚੁੱਕੇ ਜਾਨ ਤੋਂ ਬਾਅਦ ਵਿਧਾਇਕ ਨੂੰ ਪੂਰਾ ਮੌਕਾ ਦੇ ਕੇ ਇਹ ਝੂਠੀ ਗ੍ਰਿਫਤਾਰੀ ਕੀਤੀ ਗਈ ਹੈ ।
ਅਕਾਲੀ ਦਲ ਬੁਲਾਰੇ ਦਲਜੀਤ ਚੀਮਾ ਨੇ ਇਸ ਰਿਸ਼ਵਤ ਕਾਂਡ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੀ ਗੱਲ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਰਤਨ ਉਨ੍ਹਾਂ ਦੀ ਪਾਰਟੀ ਤੋਂ ਹੀ ਗਏ ਹਨ। ਰਤਨ ਦੀ ਭ੍ਰਿਸ਼ਟਾਚਾਰੀ ਤੋਂ ਉਹ ਪਹਿਲਾਂ ਤੋਂ ਹੀ ਜਾਨੂੰ ਸਨ ।ਓਧਰ ਅਕਾਲੀ ਦਲ ਦੀ ਸਾਬਕਾ ਭਾਈਵਾਲ ਪਾਰਟੀ ਨੇ ਵੀ ‘ਆਪ’ ਸਰਕਾਰ ‘ਤੇ ਸਵਾਲ ਚੁੱਕੇ ਹਨ । ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਪਣੇ ਆਪਣੇ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ‘ਆਪ’ ਸਰਕਾਰ ਕੱਟੜ ਬੇਇਮਾਨ ਸਰਕਾਰ ਹੈ ।ਸਰਕਾਰ ਦੇ ਮੰਤਰੀ ਅਤੇ ਵਿਧਾਇਕ ਰਿਸ਼ਵਤਾਂ ਲੈ ਕੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਰਹੇ ਹਨ । ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਦਬਾਅ ਦੇ ਬਾਅਦ ਆਪਣੇ ਵਿਦਾਇਕ ਨੂੰ ਸਮਾਂ ਦੇ ਕੇ ਗ੍ਰਿਫਤਾਰੀ ਕੀਤਾ ਗਿਆ ਹੈ । ਪਾਰਟੀ ਵਲੋਂ ਗ੍ਰਿਫਤਾਰੀ ਤੋਂ ਪਹਿਲਾਂ ਹੀ ਬਚਾਅ ਦੇ ਉਪਾਅ ਲੱਭ ਲਏ ਗਏ ਹਨ ।ਸ਼ਰਮਾ ਨੇ ਕਿਹਾ ਕਿ ਸੀ.ਐੱਮ ਮਾਨ ਭ੍ਰਿਸ਼ਟ ਨੇਤਾਵਾਂ ਖਿਲਾਫ ਕਾਰਬਾਈ ਕਰਕੇ ਵਾਹ ਵਾਹੀ ਤਾਂ ਲੁੱਟ ਲੈਂਦੇ ਹਨ ਪਰ ਸਾਰਿਆਂ ਨੂੰ ਪਾਰਟੀ ਚ ਪੂਰਾ ਸਥਾਨ ਦਿੱਤਾ ਜਾ ਰਿਹਾ ਹੈ । ਅਜਿਹੀ ਗ੍ਰਿਫਤਾਰੀ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਦੇ ਬਰਾਬਰ ਹੈ ।