ਚੰਡੀਗੜ੍ਹ- ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ.ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕੀ ਮਜੀਠੀਆ ‘ਤੇ ਦਰਜ ਕੇਸ ਨੂੰ ਕਮਜ਼ੋਰ ਦੱਸ ਕੇ ਕੇਜਰੀਵਾਲ ਮਜੀਠੀਆ ਦਾ ਮਦਦ ਕਰ ਰਹੇ ਹਨ.ਇਸਤੋਂ ਇਲਾਵਾ ਮਜੀਠੀਆ ਦੀ ਫਰਾਰੀ ਨੂੰ ਲੈ ਕੇ ਰੰਧਾਵਾ ਨੇ ਬਾਦਲ ਪਿਓ-ਪੁੱਤਰ ਨੂੰ ਘੇਰੇ ਚ ਲਿਆ.
ਪੰਜਾਬ ਚ ਲਗਾਤਾਰ ਫੇਰੀਆਂ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਕਾਂਗਰਸ ਦੇ ਨਿਸ਼ਾਨੇ ਤੇ ਨੇ.ਦਿੱਲੀ ਤੋਂ ਕਾਂਗਰਸੀ ਨੇਤਾ ਅਲਕਾ ਲਾਂਬਾ ਨੇ ਨਾਲ ਪੈ੍ਰਸ ਕਾਨਫਰੰਸ ਕਰ ਰੰਧਾਵਾ ਨੇ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲਿਆ.ਰੰਧਾਵਾ ਨੇ ਕਿਹਾ ਕੀ ਨਸ਼ੇ ਦੇ ਮਾਮਲੇ ਚ ਬਿਕਰਮ ਮਜੀਠੀਆ ਤੋਂ ਮੁਆਫੀ ਮੰਗਣ ਵਾਲੇ ਅਰਵਿੰਦ ਕੇਜਰੀਵਾਲ ਹੁਣ ਅਕਾਲੀ ਦਲ ਦੀ ਮਦਦ ਕਰ ਰਹੇ ਹਨ.ਪੰਜਾਬ ਸਰਕਾਰ ਵਲੋਂ ਮਜੀਠੀਆ ‘ਤੇ ਦਰਜ ਕੀਤੇ ਕੇਸ ਨੂੰ ਗਲਤ ਅਤੇ ਕਮਜ਼ੋਰ ਦੱਸ ਕੇ ਕੇਜਰੀਵਾਲ ਗਾਹੇ ਬਗਾਹੇ ਅਕਾਲੀ ਨੇਤਾ ਦੀ ਮਦਦ ਕਰ ਰਹੇ ਹਨ.ਪੰਜਾਬ ਦੇ ਡਿਪਟੀ ਸੀ.ਐੱਮ ਮੁਤਾਬਿਕ ਸਰਕਾਰ ਵਲੋਂ ਮਜੀਠੀਆ ਖਿਲਾਫ ਦਰਜ ਕੀਤੇ ਗਏ ਕੇਸ ਤੋਂ ਬਾਅਦ ਕੇਜਰੀਵਾਲ ਦੀ ਮੁਆਫੀ ਦੀ ਪੋਲ ਖੋਲ ਗਈ ਹੈ. ਉਨ੍ਹਾਂ ਕਿਹਾ ਕੀ ਹੁਣ ਕੇਜਰੀਵਾਲ ਪੰਹਾਬ ਦੇ ਅਹਿਮ ਮੁੱਦੇ ਨਸ਼ੇ ‘ਤੇ ਨਾ ਬੋਲ ਕੇ ਗਾਰੰਟੀਆਂ ਦੀ ਲਿਸਟ ਜਾਰੀ ਕਰ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ.