ਗਰਮੀ ਨਾਲ ਬੇਹਾਲ ਹੋਏ ਫਰੀਦਕੋਟ ਵਾਸੀ, 41 ਡਿਗਰੀ ਰਿਹਾ ਤਾਪਮਾਨ

ਡੈਸਕ- ਯੈਲੋ ਸ਼ਲਰਟ ਤੋਂ ਪਹਿਲਾਂ ਪਈ ਗਰਮੀ ਨੇ ਪੰਜਾਬੀਆਂ ਦੇ ਵੱਟ ਕੱਢ ਦਿੱਤੇ ਹਨ । ਸੱਭ ਤੋਂ ਜ਼ਿਆਦਾ ਬੁਰਾ ਹਾਲ ਫਰੀਦਕੋਟ ਵਾਸੀਆਂ ਦਾ ਰਿਹਾ । ਪੰਜਾਬ ਵਿਚ ਸ਼ੁੱਕਰਵਾਰ ਨੂੰ ਪਾਰਾ 41 ਡਿਗਰੀ ਤੱਕ ਪਹੁੰਚ ਗਿਆ। ਇਸ ਨਾਲ ਝੁਲਸਾ ਦੇਣ ਵਾਲੀ ਗਰਮੀ ਨਾਲ ਲੋਕਾਂ ਦਾ ਹਾਲ ਬੇਹਾਲ ਰਿਹਾ।ਸੂਬੇ ਵਿਚ ਫਰੀਦਕੋਟ ਵਿਚ ਸਭ ਤੋਂ ਵੱਧ 40.9 ਡਿਗਰੀ ਸੈਲਸੀਅਸ ਅਧਿਕਤਮ ਤਾਪਮਾਨ ਦਰਜ ਕੀਤਾ ਗਿਆ ਕਿਉਂਕਿ ਜਲਦ ਹੀ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਇਕ ਨਵੇਂ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਚੱਲਦੇ 16 ਅਪ੍ਰੈਲ ਤੋਂ ਮੌਸਮ ਦੇ ਕਰਵਟ ਬਦਲਣ ਦਾ ਅੰਦਾਜ਼ਾ ਲਗਾਇਆ ਹੈ।

ਵਿਭਾਗ ਨੇ 16 ਅਪ੍ਰੈਲ ਤੋਂ ਤਿੰਨ ਦਿਨ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਤੇਜ਼ ਚਮਕ ਦੇ ਨਾਲ 30-40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਕੁਝ ਥਾਵਾਂ ‘ਤੇ ਮੀਂਹ ਦੀ ਵੀ ਸੰਭਾਵਨਾ ਹੈ। ਪੰਜਾਬ ਦੇ ਅਧਿਕਤਮ ਤਾਪਮਾਨ ਵਿਚ 1.1 ਡਿਗਰੀ ਦਾ ਹੋਰ ਵਾਧਾ ਰਜ ਕੀਤਾ ਗਿਆ ਜੋ ਸਾਧਾਰਨ ਤੋਂ 4.2 ਡਿਗਰੀ ਜ਼ਿਆਦਾ ਰਿਹਾ।

ਫਰੀਦਕੋਟ ਦੇ ਬਾਅਦ ਲੁਧਿਆਣਾ ਦਾ ਅਧਿਕਤਮ ਤਾਪਮਾਨ 40.7 ਡਿਗਰੀ, ਪਟਿਆਲਾ ਦਾ ਤਾਪਮਾਨ 39.1 ਡਿਗਰੀ, ਬਠਿੰਡਾ ਦਾ 39.8, ਫਤਿਹਗੜ੍ਹ ਸਾਹਿਬ ਦਾ 38.8, ਫਿਰੋਜ਼ਪੁਰ ਦਾ 38.6, ਹੁਸ਼ਿਆਰਪੁਰ ਦਾ 39.2, ਅੰਮ੍ਰਿਤਸਰ ਦਾ 39.0, ਬਰਨਾਲਾ ਦਾ 39.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਨਿਊਨਤਮ ਤਾਪਮਾਨ ਵਿਚ 0.6 ਡਿਗਰੀ ਦਾ ਉਛਾਲ ਆਇਆ ਜੋ ਸਾਧਾਰਨ ਤੋਂ 2.4 ਡਿਗਰੀ ਵੱਧ ਸੀ। ਸਭ ਤੋੰ ਘਆਟ 18 ਡਿਗਰੀ ਨਿਊਨਤਮ ਤਾਪਮਾਨ ਰੋਪੜ ਵਿਚ ਦਰਜ ਕੀਤਾ ਗਿਆ।