KL Rahul-Athia Wedding: ਸੁਨੀਲ ਸ਼ੈਟੀ ਦੀ ਧੀ ਆਥੀਆ ਅੱਜ ਹੋਵੇਗੀ ਪਰਾਈ ; ਵਿਸ਼ੇਸ਼ ਮਹਿਮਾਨਾਂ ਵਿਚਕਾਰ ਹੋਣਗੇ ਫੇਰੇ

ਮੁੰਬਈ: ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਅਦਾਕਾਰਾ ਆਥੀਆ ਸ਼ੈੱਟੀ ਦੀ ਜ਼ਿੰਦਗੀ ਵਿੱਚ ਵੱਡਾ ਦਿਨ ਆ ਗਿਆ ਹੈ। ਇਹ ਮਸ਼ਹੂਰ ਜੋੜਾ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਵਿਆਹ ਸਬੰਧੀ ਤਿਆਰੀਆਂ ਹੋ ਚੁੱਕੀਆਂ ਹਨ। ਸੁਨੀਲ ਸ਼ੈਟੀ ਖੁਦ ਖੰਡਾਲਾ ਹਾਊਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ। ਵਿਆਹ ਤੋਂ ਪਹਿਲਾਂ ਪਿਛਲੇ ਐਤਵਾਰ ਨੂੰ ਸੰਗੀਤ ਸਮਾਰੋਹ ਹੋਇਆ। ਜਾਣਕਾਰੀ ਮੁਤਾਬਕ ਇਸ ਮੌਕੇ ਲਾੜਾ-ਲਾੜੀ ਸਮੇਤ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਖੂਬ ਮਸਤੀ ਕੀਤੀ।

ਆਥੀਆ ਅਤੇ ਰਾਹੁਲ ਦੀ ਦੋਸਤੀ ਇੱਕ ਕਾਮਨ ਫਰੈਂਡ ਰਾਹੀਂ ਹੋਈ ਸੀ। 3 ਸਾਲ ਤੱਕ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਦੇ ਬੰਧਨ ‘ਚ ਬੱਝਣ ਦਾ ਫੈਸਲਾ ਕੀਤਾ। ਵਿਆਹ ਨੂੰ ਲੈ ਕੇ ਪਿਛਲੇ ਸਾਲ ਦਸੰਬਰ ‘ਚ ਸਭ ਕੁਝ ਤੈਅ ਹੋ ਗਿਆ ਸੀ। ਸੁਨੀਲ ਅਤੇ ਮਾਨਾ ਸ਼ੈੱਟੀ ਨੇ ਵਿਆਹ ਨੂੰ ਲੈ ਕੇ ਸਭ ਕੁਝ ਖਾਸ ਤਰੀਕੇ ਨਾਲ ਪਲਾਨ ਕੀਤਾ ਹੈ। ਐਤਵਾਰ ਨੂੰ ਹੋਏ ਸੰਗੀਤ ‘ਚ ਆਥੀਆ ਅਤੇ ਰਾਹੁਲ ਨੇ ਫਿਲਮੀ ਗੀਤਾਂ ‘ਤੇ ਖੂਬ ਡਾਂਸ ਕੀਤਾ। ਇਸ ਦੇ ਨਾਲ ਹੀ ਕੁਝ ਖਾਸ ਪੇਸ਼ਕਾਰੀਆਂ ਵੀ ਹੋਈਆਂ।

 

View this post on Instagram

 

A post shared by Viral Bhayani (@viralbhayani)

ਕਰੀਬੀ ਲੋਕਾਂ ਵਿਚਕਾਰ ਸੱਤ ਫੇਰੇ
ਆਥੀਆ ਅਤੇ ਰਾਹੁਲ ਦਾ ਵਿਆਹ ਖੰਡਾਲਾ ਹਾਊਸ ‘ਚ ਬੇਹੱਦ ਕਰੀਬੀ ਲੋਕਾਂ ਵਿਚਾਲੇ ਹੋਵੇਗਾ। ਵਿਆਹ ਲਈ ਪਰਿਵਾਰ ਸਮੇਤ ਬਹੁਤ ਹੀ ਖਾਸ ਦੋਸਤਾਂ ਨੂੰ ਬੁਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਵਿਆਹ ਦੀ ਰਸਮ ਨਿਜੀ ਰੱਖੀ ਜਾਵੇਗੀ। ਵਿਆਹ ਤੋਂ ਬਾਅਦ ਜੋੜੇ ਅਤੇ ਪਰਿਵਾਰ ਵੱਲੋਂ ਅਧਿਕਾਰਤ ਜਾਣਕਾਰੀ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਫੋਟੋ ਕਲਿੱਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਮੁੰਬਈ ‘ਚ ਗ੍ਰੈਂਡ ਰਿਸੈਪਸ਼ਨ ਦੀ ਯੋਜਨਾ ਬਣਾਈ ਗਈ ਹੈ। ਇਸ ‘ਚ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।

ਇਸ ਤੋਂ ਪਹਿਲਾਂ ਖੰਡਾਲਾ ਹਾਊਸ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸੁਨੀਲ ਸ਼ੈਟੀ ਨੇ ਮੀਡੀਆ ਨਾਲ ਵਾਅਦਾ ਕੀਤਾ ਕਿ ਉਹ ਪਰਿਵਾਰ ਸਮੇਤ ਤਸਵੀਰਾਂ ਖਿਚਵਾਉਣ ਲਈ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਟਾਫ ਨੂੰ ਮੀਡੀਆ ਦਾ ਧਿਆਨ ਰੱਖਣ ਦੀ ਵੀ ਸਲਾਹ ਦਿੱਤੀ।