ਨਵੀਂ ਦਿੱਲੀ- 34 ਸਾਲ ਪੁਰਾਣੇ ਰੋਡ ਰੇਜ ਦੇ ਇੱਕ ਮਾਮਲੇ ਚ ਸੁਪਰੀਮ ਕੋਰਟ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ ।1988 ਚ ਜੀਪ ਲਗਾਉਣ ਵੇਲੇ ਸਿੱਧੂ ਦੀ ਗੁਰਨਾਮ ਸਿੰਘ ਨਾਮਕ ਵਿਅਕਤੀ ਨਾਲ ਤਕਰਾਰ ਹੋ ਗਈ ਸੀ । ਇਲਜ਼ਾਮ ਹੈ ਕਿ ਇਸ ਤਕਰਾਰ ਦੌਰਾਨ ਗੁਰਨਾਮ ਸਿੰਘ ਦੀ ਮੌਤ ਹੋ ਗਈ ।ਮਾਮਲਾ ਅਦਾਲਤ ਚ ਚੱਲਿਆਂ ਤਾਂ ਸਿਰਫ ਜ਼ੁਰਮਾਣਾ ਦੇ ਕੇ ਸਿੱਧੂ ਨੂੰ ਬਹਾਲ ਕਰ ਦਿੱਤਾ ਗਿਆ ਸੀ । ਇਸ ਤੋਂ ਬਾਅਦ ਮਿਰਤਕ ਗੁਰਨਾਮ ਦੇ ਪਰਿਵਾਰ ਵਲੋਂ ਸੁਪਰੀਮ ਕੋਰਟ ਚ ਰੀਵੀਊ ਪਟੀਸ਼ਨ ਪਾਈ ਗਈ । ਇਸ’ਤੇ ਸੁਣਵਾਈ ਕਰਦਿਆਂ ਹੋਇਆਂ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਹੈ ।