ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੇ ਮੰਗਲਵਾਰ ਨੂੰ ਕਿਹਾ ਕਿ ਉਸਦੀ ਪ੍ਰੀਮੀਅਮ ਹੈਚਬੈਕ ਕਾਰ ਸਵਿਫਟ, ਜੋ 16 ਸਾਲ ਪਹਿਲਾਂ ਘਰੇਲੂ ਬਾਜ਼ਾਰ ਵਿਚ ਲਾਂਚ ਹੋਈ ਸੀ, ਨੇ 25 ਲੱਖ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ।
ਐਮਐਸਆਈ ਨੇ ਇਕ ਬਿਆਨ ਵਿਚ ਕਿਹਾ ਕਿ ਕਾਰ ਨੇ 2.5 ਮਿਲੀਅਨ ਯੂਨਿਟਸ ਦੀ ਕੁੱਲ ਵਿਕਰੀ ਦੇ ਨਾਲ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਵਿਫਟ ਕਾਰ ਨੂੰ 2005 ਵਿਚ ਪੇਸ਼ ਕੀਤਾ ਗਿਆ ਸੀ ਅਤੇ ਦੇਸ਼ ਵਿਚ ਇਕ ਨਵੇਂ ਪ੍ਰੀਮੀਅਮ ਹੈਚਬੈਕ ਸੈਗਮੈਂਟ ਦੀ ਸ਼ੁਰੂਆਤ ਕੀਤੀ ਗਈ ਸੀ।
ਟੀਵੀ ਪੰਜਾਬ ਬਿਊਰੋ